ਸਟਾਰ ਫੁੱਟਬਾਲਰ ਖਿਡਾਰੀ ਲਿਓਨਲ ਮੈਸੀ ਕੋਰੋਨਾ ਪਾਜ਼ੀਟਿਵ
ਚੰਡੀਗੜ੍ਹ, 2ਜਨਵਰੀ(ਵਿਸ਼ਵ ਵਾਰਤਾ)-ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਕਰੋਨਾ ਦੇ ਚਪੇਟ ਵਿੱਚ ਆ ਗਏ ਹਨ। ਲਿਓਨਲ ਮੈਸੀ ਨੇ ਸੋਮਵਾਰ ਨੂੰ ਫ੍ਰੈਂਚ ਕੱਪ ਵਿੱਚ ਆਪਣੇ ਕਲੱਬ ਪੀਐਸਜੀ ਲਈ ਮੈਚ ਖੇਡਣਾ ਸੀ, ਜਿਸ ਕਾਰਨ ਉਹਨਾਂ ਦਾ ਪਹਿਲਾ ਕੋਵਿਡ ਟੈਸਟ ਕਰਵਾਇਆ ਗਿਆ, ਜਿਸ ਦੌਰਾਨ ਉਨ੍ਹਾਂ ਦੀ ਰਿਪੋਰਟ ਪਾਜੀਟਿਵ ਆਈ ਹੈ।
ਪੀਐਸਜੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਟੀਮ ਦੇ ਕੁੱਲ ਚਾਰ ਖਿਡਾਰੀ ਕੋਰੋਨਾ ਸਕਾਰਾਤਮਕ ਪਾਏ ਗਏ ਹਨ, ਜਿਨ੍ਹਾਂ ਵਿੱਚ ਮੈਸੀ ਦਾ ਨਾਮ ਵੀ ਸ਼ਾਮਿਲ ਹੈ। ਲਿਓਨਲ ਮੈਸੀ ਤੋਂ ਇਲਾਵਾ ਜੋ ਹੋਰ ਖਿਡਾਰੀ ਕੋਰੋਨਾ ਪਾਜੀਟਿਵ ਆਏ ਹਨ, ਉਨ੍ਹਾਂ ਵਿਚ Juan Bernat, Sergio Rico, Nathan Bitumazala ਦੇ ਨਾਮ ਸ਼ਾਮਲ ਹਨ।