ਸਚਿਨ ਤੇਂਦੁਲਕਰ ਨੇ ਮਿਸ਼ਨ ਆਕਸੀਜਨ ਲਈ ਦਾਨ ਕੀਤੇ 1 ਕਰੋੜ ਰੁਪਏ

ਦਿੱਲੀ, 30ਅਪ੍ਰੈਲ(ਵਿਸ਼ਵ ਵਾਰਤਾ)- ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸ਼ੋਸ਼ਲ ਮੀਡੀਆ ਰਾਂਹੀ ਇਹ ਐਲਾਨ ਕੀਤਾ ਕਿ ਉਹ ਮਿਸ਼ਨ ਆਕਸੀਜਨ ਵਿੱਚ ਆਕਸੀਜਨ ਕੰਸਟ੍ਰੇਟਰਾਂ ਦੀ ਖਰੀਦ ਲਈ 1 ਕਰੋੜ ਰੁਪਏ ਦਾਨ ਕਰਨਗੇ।ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਇਸ ਮੁੰਹਿਮ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ ਤੇ ਲੋਕਾਂ ਨੂੰ ਘਰਾਂ ਵਿੱਚ ਸੁਰੱਖਿਅਤ ਰਹਿਣ ਲਈ ਕਿਹਾ।






















