ਸਕੂਲ ਵੈਨ ਅਤੇ ਟਰੈਕਟਰ-ਟਰਾਲੀ ਦੀ ਟੱਕਰ ‘ਚ 2ਬੱਚਿਆਂ ਦੀ ਮੌਤ,10 ਤੋਂ ਵੱਧ ਜਖਮੀ
ਚੰਡੀਗੜ੍ਹ,3 ਜਨਵਰੀ (ਵਿਸ਼ਵ ਵਾਰਤਾ) – ਅੱਜ ਸਵੇਰੇ ਬਠਿੰਡਾ ਦੇ ਮੌੜ ਮੰਡੀ ਵਿੱਚ ਸਕੂਲੀ ਬੱਸ ਅਤੇ ਟਰੈਕਟਰ ਟਰਾਲੀ ਦੀ ਟੱਕਰ ਹੋ ਗਈ ਜਿਸ ਵਿੱਚ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਬੱਸ ਦੇ ਡਰਾਇਵਰ ਸਮੇਤ ਇਕ ਦਰਜਨ ਬੱਚਿਆਂ ਦੇ ਜਖਮੀ ਹੋਣ ਦੀ ਖਬਰ ਹੈ। ਦੋ ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਆਦੇਸ਼ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।





















