ਚੰਡੀਗੜ੍ਹ, 24 ਅਪ੍ਰੈਲ (ਵਿਸ਼ਵ ਵਾਰਤਾ) –ਮੁੱਖ ਮੰਤਰੀ ਨੇ ਆਖਿਆ ਹੈ ਕਿ ਉਨਾਂ ਦੀ ਸਰਕਾਰ ਕੁੱਝ ਸਕੂਲਾਂ ਵਿਚ ਚੀਨੀ ਭਾਸ਼ਾ ਨੂੰ ਚੋਣਵੀਂ ਭਾਸ਼ਾ ਵਜੋਂ ਲਾਗੂ ਕਰਨ ’ਤੇ ਵਿਚਾਰ ਕਰ ਰਹੀ ਹੈ ਕਿਉਂ ਜੋ ਭਵਿੱਖ ਵਿਚ ਭਾਸ਼ਾ ਆਲਮੀ ਪੱਧਰ ’ਤੇ ਬਹੁਤ ਮਹੱਤਵਪੂਰਨ ਰੋਲ ਅਦਾ ਕਰੇਗੀ। ਉਨਾਂ ਕਿਹਾ ਕਿ ਦੁਆਬਾ ਖਿੱਤੇ ਵਿੱਚ ਕਈ ਥਾਈਂ ਇਤਾਲਵੀ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਸਿਖਾਈਆਂ ਜਾ ਰਹੀਆਂ ਹਨ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇ ਦੇ ਯੋਗ ਹੋਣ ਲਈ ਵਿਦਿਆਰਥੀਆਂ ਨੂੰ ਵਿਦੇਸ਼ੀ ਭਾਸ਼ਾ ਦਾ ਗਿਆਨ ਦੇਣਾ ਸਮੇਂ ਦੀ ਲੋੜ ਬਣ ਚੁੱਕੀ ਹੈ।