ਬਲਾਚੌਰ, 16 ਅਪ੍ਰੈਲ (ਵਿਸ਼ਵ ਵਾਰਤਾ)– ਬਲਾਚੌਰ-ਚੰਡੀਗੜ੍ਹ ਹਾਈਵੇਅ ਉਤੇ ਅੱਜ ਇੱਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਪਿੰਡ ਨਿਆਣਾ ਬੇਟ ਦਾ ਰਹਿਣ ਵਾਲਾ ਰਵੇਲ ਸਿੰਘ ਆਪਣੇ ਸਕੂਟਰ ਉਤੇ ਬਲਾਚੌਰ ਨੂੰ ਆ ਰਿਹਾ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੀ ਪਠਾਨਕੋਟ ਡਿੱਪੂ ਦੀ ਬੱਸ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿਚ ਰਵੇਲ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦੇ ਸਕੂਟਰ ਦੇ ਪਿਛੇ ਬੈਠਿਆ ਵਿਅਕਤੀ ਜਖਮੀ ਹੋ ਗਿਆ।