ਇਸ ਸਮੇਂ ਦੀ ਵੱਡੀ ਖ਼ਬਰ
ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ
ਸੁਖਬੀਰ ਬਾਦਲ ਅਤੇ ਬਸਪਾ ਆਗੂ ਸਤੀਸ਼ ਮਿਸ਼ਰਾ ਨੇ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕੀਤਾ ਐਲਾਨ
ਦੋਨੋਂ ਪਾਰਟੀਆਂ ਰਲ਼ ਕੇ ਲੜਨਗੀਆਂ 2022 ਦੀਆਂ ਚੋਣਾਂ
ਸ਼੍ਰੋਮਣੀ ਅਕਾਲੀ ਦਲ 97 ਅਤੇ ਬਸਪਾ 20 ਸੀਟਾਂ ਤੇ ਲੜੇਗੀ ਚੋਣ
20 ਵਿੱਚੋਂ ਮਾਝਾ 5, ਮਾਲਵਾ 7 ਤੇ ਦੋਆਬਾ ਚ 8 ਸੀਟਾਂ ਤੇ ਬਸਪਾ ਲੜੇਗੀ ਚੋਣ
ਚੰਡੀਗੜ੍ਹ, 12ਜੂਨ(ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਜਨਰਲ ਸੈਕਟਰੀ ਅਤੇ ਰਾਜ ਸਭਾ ਮੈਂਬਰ ਸਤੀਸ਼ ਚੰਦਰ ਮਿਸ਼ਰਾ ਨੇ ਅਕਾਲੀ ਦਲ ਦਫਤਰ ਵਿਖੇ ਕੀਤੀ ਸਾਂਝੀ ਪ੍ਰੈਸ ਕਾਨਫਰੰਸ ਰਾਹੀਂ ਇਕੱਠਿਆ ਚੋਣਾਂ ਲੜਨ ਦਾ ਐਲਾਨ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਸੂਬੇ ਵਿੱਚ 97 ਵਿਧਾਨ ਸਭਾ ਸੀਟਾਂ ਅਤੇ ਨਵੀਂ ਬਣੀ ਸਹਿਯੋਗੀ ਪਾਰਟੀ ਬਸਪਾ 20 ਸੀਟਾਂ, ਜਿਹਨਾਂ ਵਿੱਚੋਂ ਮਾਝੇ ਵਿੱਚ 5 ਮਾਲਵੇ ਵਿੱਚ 7 ਅਤੇ ਦੁਆਬੇ ਦੀਆਂ 8 ਸੀਟਾਂ ਤੇ ਚੋਣ ਲੜੇਗੀ।
ਇਸ ਮੌਕੇ ਸਤੀਸ਼ ਮਿਸ਼ਰਾ ਬਸਪਾ, ਜਸਬੀਰ ਸਿੰਘ ਗੜੀ ਪ੍ਰਧਾਨ ਬਸਪਾ ਪੰਜਾਬ, ਦਲਜੀਤ ਸਿੰਘ ਚੀਮਾ ਤੇ ਅਨੇਕ ਹੋਰ ਨੇਤਾ ਸ਼ਾਮਿਲ ਸਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਰੇ ਪੰਜਾਬੀਆਂ ਦਾ ਅਸ਼ੀਰਵਾਦ ਲੈ ਕੇ ਅਸੀਂ ਬਸਪਾ ਨਾਲ ਮਿਲ ਕੇ ਪੰਜਾਬ ਵਿਚ ਜ਼ਰੂਰ ਸਰਕਾਰ ਬਣਾਵਾਂਗੇ।
ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਗਠਜੋੜ ਪੰਜਾਬ ਦੀ ਸਭ ਤੋਂ ਮਜ਼ਬੂਤ ਪਾਰਟੀ ਨਾਲ25 ਸਾਲ ਬਾਅਦ ਫਿਰ ਤੋਂ ਹੋ ਗਿਆ ਹੈ ਅਤੇ ਹੁਣ ਦੋਵੇਂ ਪਾਰਟੀਆਂ 2022 ਦੀਆਂ ਚੋਣਾਂ ਅਤੇ ਹੋਰ ਅੱਗੇ ਆਉਣ ਵਾਲੀਆਂ ਸਾਰੀਆਂ ਚੋਣਾਂ ਇਕੱਠੇ ਹੀ ਲੜਨਗੀਆਂ। ਉਹਨਾਂ ਇਹ ਵੀ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦਾ ਸਟੈਂਡ ਕਿਸਾਨਾਂ ਦੇ ਹੱਕ ਵਿਚ ਰਿਹਾ , ਬਾਕੀਆਂ ਨੇ ਸਿਰਫ ਰਾਜਨੀਤੀ ਕੀਤੀ।
ਜ਼ਿਕਰਯੋਗ ਹੈ ਕਿ ਦੋਵੇਂ ਪਾਰਟੀਆਂ ਪਹਿਲਾਂ ਵੀ ਇਕੱਠਿਆਂ ਲੋਕ ਸਭਾ ਚੋਣਾਂ ਵਿੱਚ ਉਤਰ ਚੁੱਕੀਆਂ ਹਨ ਅਤੇ ਪੰਜਾਬ ਦੀਆਂ 13 ਵਿੱਚੋਂ 11 ਸੀਟਾਂ ਉਤੇ ਕਬਜਾ ਕਰਕੇ ਵਿਰੋਧੀ ਪਾਰਟੀਆਂ ਨੂੰ ਮਾਤ ਦੇ ਚੁੱਕੀਆਂ ਹਨ।
























