ਸਿਆਸੀ ਹਿੱਤਾਂ ਤੋ ਪ੍ਰਰੇਤ ਹੋ ਕੇ ਕਰਤਾਰਪੁਰ ਦਾ ਲਾਂਘਾ ਜਾਣ-ਬੁਝ ਕੇ ਬੰਦ ਰੱਖਿਆ ਜਾ ਰਿਹਾ : ਜਥੇਦਾਰ ਬ੍ਰਹਮਪੁਰਾ

ਅੰਮਿ੍ਤਸਰ 5 ਅਪ੍ਰੈਲ( ਵਿਸ਼ਵ ਵਾਰਤਾ ) ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ,ਕੋਰ ਕਮੇਟੀ ਮੈਬਰ ਤੇ ਸਮੂੰਹ ਮੈਬਰ ਸਾਹਿਬਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿੱਖ ਕੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਭਾਰਤ ਵਾਲੇ ਪਾਸੇ ਤੋ ਖੋਲਣ ਦੀ ਮੰਗ ਕੀਤੀ । ਸਿੱਖ ਕੌਮ ਦੇ ਮਹਾਨ ਤੀਰਥ ਅਸਥਾਨ ਸ਼੍ਰੀ ਕਰਤਾਰਪਰ ਸਾਹਿਬ ਦਾ ਲਾਂਘਾ ਪਿਛਲੇ ਸਾਲ 2020 ਚ ਕਰੋਨਾ ਦੀ ਘਾਤਕ ਬਿਮਾਰੀ ਤੋ ਬਚਾਅ ਲਈ 16 ਮਾਰਚ ਨੂੰ ਲਾਕਡਾਊਨ ਦੇਸ਼-ਵਿਦੇਸ਼ ਚ ਲਾਗੂ ਕਰ ਦਿੱਤਾ ਗਿਆ,ਜਿਸ ਕਰਕੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਜੋ ਕੁਝ ਸਮੇ ਪਹਿਲਾਂ,ਗੁਰੂ ਨਾਨਕ ਦੇਵ ਜੀ ਦੇ ਮਹਾਨ ਦਿਵਸ ਤੇ ਆਰੰਭ ਹਿੰਦ-ਪਾਕਿ ਸਰਕਾਰਾਂ ਨੇ ਕੀਤਾ ਸੀ। ਸ ਬ੍ਰਹਮਪੁਰਾ ਕਿਹਾ ਕਿ ਲਾਕ-ਡਾਊਨ ਚ ਸੁਧਾਰ ਆਉਣ ਤੇ ਧਾਰਮਿਕ ਅਦਾਰਿਆਂ ਸਮੇਤ ਸਭ ਕਾਰੋਬਾਰੀ ਕਾਰਜ ਸ਼ੁਰੂ ਹੋ ਗਏ ਤੇ ਪਾਕਿਸਤਾਨ ਸਰਕਾਰ ਨੇ ਆਪਣੇ ਵਾਲੇ ਪਾਸੇ ਦਾ ਲਾਂਘਾ ਪਿਛਲੇ ਸਾਲ ਹੀ ਖੋਲ ਦਿੱਤਾ ਸੀ ,ਜਿਸ ਕਾਰਨ ਉਥੋ ਦੀਆਂ ਤੇ ਬਾਹਰਲੇ ਮੁਲਕਾਂ ਦੀ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਲੱਗੀਆਂ । ਭਾਰਤ ਵਿੱਚ ਹਰ ਧਰਮ ਦੇ ਧਾਰਮਿਕ ਅਸਥਾਨ ਸ਼ਰਧਾਲੂਆਂ ਲਈ ਖੋਲ ਦਿੱਤੇ ਹਨ ਪਰ ਬੜੇ ਅਫਸੋਸ ਨਾਲ ਆਪ ਜੀ ਨੂੰ ਲਿੱਖਣਾ ਪੈ ਰਿਹਾ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲਣ ਤੋ ਗੁਰੇਜ ਕੀਤਾ ਜਾ ਰਿਹਾ ਹੈ , ਜੋ ਸਿੱਖ ਸੰਗਤਾਂ ਦੀਆਂ 70 ਸਾਲ ਰੋਜਾਨਾ ਅਰਦਾਸਾਂ ਨਾਲ ਖੁੱਲਿਆ ਸੀ ਤਾਂ ਜੋ ਹਿੰਦ-ਪਾਕਿ ਦੀ ਵੰਡ ਕਾਰਨ ਸਿੱਖ ਕੌਮ ਆਪਣੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਤੋ ਵਾਂਝੇ ਹੋ ਗਏ ਸਨ । ਸ ਬ੍ਰਹਮਪੁਰਾ ਕਿਹਾ ਕਿ ਦੁਨੀਆ ਭਰ ਦੇ ਸਿੱਖਾਂ ਦੀਆਂ ਬੇਨਤੀਆਂ ਤੇ ਅਰਦਾਸਾਂ ਨਾਲ ਖੋਲਿਆ ਗਿਆ ਉਕਤ ਲਾਂਘਾ ਮੁੜ ਖੋਲਣ ਲਈ ਹਿੰਦ- ਸਰਕਾਰ ਕੁਝ ਨਹੀ ਕਰ ਰਹੀ ਜਦ ਕਿ ਪੰਜਾਂ ਸੂਬਿਆਂ ਵਿੱਚ ਚੋਣ ਰੈੈਲੀਆਂ,ਧਾਰਮਿਕ ਅਸਥਾਨ ਤੇ ਸਮੂੰਹ ਸੰਗਤਾਂ ਸ਼ਰੇਆਮ ਆ ਤੇ ਜਾ ਰਹੀਆਂ ਹਨ ਪਰ ਜਾਪਦਾ ਹੈ ਕਿ ਸਿਆਸੀ ਹਿੱਤਾਂ ਤੋ ਪ੍ਰਰੇਤ ਹੋ ਕੇ ਸਿੱਖ ਕੌਮ ਦਾ ਉਕਤ ਲਾਂਘਾ ਜਾਣ-ਬੁਝ ਕੇ ਬੰਦ ਰਖਿਆ ਜਾ ਰਿਹਾ ਹੈ । ਸ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਆਦੇਸ਼ ਜਾਰੀ ਕਰਨ ਤਾਂ ਜੋ ਸਿੱਖ ਸ਼ਰਧਾਲੂ ਆਪਣੇ ਗੁਰੂੂ ਘਰ ਦੇ ਦਰਸ਼ਨ ਦੀਦਾਨ ਕਰ ਸਕਣ। ਪ੍ਰੈਸ ਬਿਆਨ ਨੂੰ ਜਾਰੀ ਪਾਰਟੀ ਦੇ ਸੀਨੀਅਰ ਆਗੂ ਤੇ ਜਨਰੱਲ ਸਕੱਤਰ ਸ ਕਰਨੈਲ ਸਿੰਘ ਪੀਰਮੁਹੰਮਦ,ਸੀਨੀਅਰ ਆਗੂ ਸ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਵੱਲੋ ਕੀਤਾ ਗਿਆ ।






















