ਸ਼ੋਪੀਆਂ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਅੱਜ ਫੇਰ ਹੋਈ ਮੁੱਠਭੇੜ
ਹੁਣ ਤੱਕ 2 ਐਨਕਾਊਟਰਾਂ ਵਿੱਚ 5 ਅੱਤਵਾਦੀ ਢੇਰ
ਫੌਜ ਦਾ ਸਰਚ ਆਪ੍ਰੇਸ਼ਨ ਜਾਰੀ

ਚੰਡੀਗੜ੍ਹ,12 ਅਕਤੂਬਰ(ਵਿਸ਼ਵ ਵਾਰਤਾ) ਜੰਮੂ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਦੇ ਫੀਰੀਪੋਰਾ ਇਲਾਕੇ ਵਿੱਚ ਅੱਜ ਫੇਰ ਤੋਂ ਮੁੱਠਭੇੜ ਹੋਈ ਹੈ। ਬੀਤੇ ਕੱਲ੍ਹ ਹੀ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਗਏ ਸਨ। ਹੁਣ ਤੱਕ ਵੱਖ ਵੱਖ ਐਨਕਾਉਟਰਾਂ ਵਿੱਚ 5 ਦਹਿਸ਼ਤਗਰਦਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਫੌਜ ਦੇ ਜਵਾਨ ਹੋਰ ਅੱਤਵਾਦੀਆਂ ਦੀ ਭਾਲ ਕਰ ਰਹੇ ਹਨ।






















