
ਹੁਸ਼ਿਆਰਪੁਰ 21 ਜੁਲਾਈ (ਵਿਸ਼ਵ ਵਾਰਤਾ)- ਮਿਸ਼ਨ ਤੰਦਰੁਸਤ ਤਹਿਤ ਫੂਡ ਸੇਫਟੀ ਐਡ ਸਟੈਰਡ ਐਕਟ ਦੀ ਇਨ ਬਿੰਨ ਪਾਲਣਾ ਨੂੰ ਕਰਵਾਉਣ ਅਤੇ ਲੋਕਾਂ ਨੂੰ ਸਾਫ ਸੁਥਰਾਂ ਅਤੇ ਹਾਈਜੈਨਿਕ ਖਾਦ ਪਦਾਰਥ ਦੀ ਸਪਲਾਈ ਯਕੀਨੀ ਬਣਾਉਣ ਲਈ ਤੇ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਵੱਲੋ ਸ਼ਹਿਰ ਨਾਮੀ ਬੇਕਰੀ ਫਰੈਚ ਬੇਕਰ ਸ਼ਿਮਲਾ ਪਹਾੜੀ ਤੇ ਸਿਕਾਇਤ ਦੇ ਅਧਾਰ ਤੇ ਛਾਪੇ ਮਾਰੀ ਕਰਕੇ ਤਿੰਨ ਸੈਪਲ ਲੇ ਕੇ ਚੰਡੀਗੜ ਲੈਬਰਟਰੀ ਨੂੰ ਭੇਜੇ ਗਏ ਹਨ ਟੀਮ ਵੱਲੋ ਇਸ ਮੋਕੇ ਮਿਆਦ ਪੁਗੀ ਚੁੱਕੇ ਪਦਾਰਥਾ ਨੂੰ ਮੋਕੇ ਤੇ ਨਸ਼ਟ ਕਰਵਾਇਆ ਅਤੇ ਇਸੇ ਤਰਾ ਚੀਮ ਵੱਲੋ ਅੱਜ ਦਸੂਹਾਂ ਖੇਤਰ ਵਿੱਚ ਦਸਤਕ ਦੇ ਕੇ ਬੇਸਣ, ਮਸਾਲੇ ਭੂਜੀਆਂ ਅਤੇ ਮੈਦੇ ਦੇ 4 ਸੈਪਲ ਲੈ ਕੇ ਅਗਲੇਰੀ ਜਾੰਚ ਲਈ ਭੇਜ ਦਿੱਤੇ ਗਏ ਹਨ । ਇਸ ਮੋਕੇ ਹੋਰ ਜਾਣਕਾਰੀ ਦਿੰਦੇ ਹੋਏ ਸਿਹਤ ਅਫਸਰ ਨੇ ਦੱਸਿਆ ਕਿ ਜਿਨਾਂ ਦੁਕਾਨਦਾਰਾ ਵੱਲੋ ਫੂਡ ਸੇਫਟੀ ਐਡ ਸਟੈਰਰਡ ਐਕਟ ਰਜਿਸਟ੍ਰੇਸ਼ੇਨ ਨਹੀ ਕਰਵਾਈ ਗਈ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਰਜਿਸਟ੍ਰੇਸ਼ਨ ਕਰਵਾਉਣ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹਨ ਕਿਉ ਜੋ ਇਸ ਐਕਟ ਤਹਿਤ ਫੂਡ ਬਿਜਨਿਸ ਅਪਰੇਟਰਾੰ ਦਾ ਰਜਿਸਟਿਡ ਹੋਣਾ ਲਾਜਮੀ ਹੈ । ਜੇਕਰ ਕੋਈ ਇਸ ਪਾਲਣਾ ਨਹੀ ਕਰਦਾ ਤਾਂ ਉਸ ਨੂੰ ਵੱਡੀ ਪੱਧਰ ਤੇ ਜੁਰਮਾਨਾ ਅਤੇ ਉਸਦੇ ਕਾਰੋਵਾਰ ਨੂੰ ਸੀਲ ਕੀਤੀ ਜਾਵੇਗੀ ਉਹਨਾਂ ਇਹ ਵੀ ਦੱਸਿਆ ਕਿ ਜਿਥੇ ਵੀ ਖਾਦ ਪਦਾਰਥ ਬਣਾਦੇ ਜਾ ਵੇਚੇ ਜਾਦੇ ਹਨ ਉਹਨਾਂ ਦੇ ਕਰਮਚਾਰੀਆੰ ਦਾ ਸਾਲ ਵਿੱਚ ਇਕ ਵਾਰ ਮੈਡੀਕਲ ਫਿਟਨਿਸ ਦਾ ਸਰਟੀਫਕੇਟ .ਤੋ ਇਲਾਵਾਂ ਉਸ ਜਗਾਂ ਦੀ ਸਾਫ ਸਫਾਈ ਦਾ ਧਿਆਨ ਰੱਖਣਾ ਜਰੂਰੀ ਹੈ ਅਤੇ ਮੂੰਹ ਤੇ ਮਾਸਿਕ , ਸਿਰ ਤੇ ਟੋਪੀ ਅਤੇ ਹੱਥਾ ਦਸਤਾਨੇ ਪਾਉਣੰ ਜਰੂਰੀ ਹਨ । ਉਹਨਾਂ ਜਿਲੇ ਵਿੱਚੇ ਰੇਹੜੀਆਂ ਵਾਲਿਆ ਨੂੰ ਹਦਾਇਤ ਕੀਤੀ ਕੋਵਿਡ ਦੀਆਂ ਹਦਾਇਤਾ ਦੀ ਪਾਲਣਾ ਨਾ ਕੀਤੀ , ਜੇਕਰ ਰੇਹੜੀ ਦੀ ਰਜਿਸਟ੍ਰੇਸ਼ਨ ਨਹੀ ਕਰਵਾਈ ਤਾ ਰੇਹੜੀਆ ਵੀ ਸਿਹਤ ਵਿਭਾਗ ਵੱਲੋ ਸੀਲ ਕਰ ਦਿੱਤੀਆ ਜਾਣਗੀਆਂ ।
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷 ਸਿਰਫ਼ ਦੋ ਹੀ ਲੋਕ ਤੁਹਾਨੂੰ ਸਮਝ ਸਕਦੇ ਹਨ –...






















