• ਅੰਤਰਰਾਸ਼ਟਰੀ ਯੋਗਾ ਦਿਵਸ ਸਮੁੱਚੇ ਸੂਬੇ ਦੇ ਸਾਰੇ ਜ਼ਿਲਿ•ਆਂ ਦੇ ਮੁੱਖ ਦਫਤਰਾਂ ਵਿੱਚ ਮਨਾਇਆ ਗਿਆ
• ਐਸ.ਏ.ਐਸ ਨਗਰ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਮਨਾਇਆ ਗਿਆ ਸੂਬਾ ਪੱਧਰੀ ਸਮਾਗਮ
ਚੰਡੀਗੜ, 21 ਜੂਨ (ਵਿਸ਼ਵ ਵਾਰਤਾ) : ਅੰਤਰਰਾਸ਼ਟਰੀ ਯੋਗਾ ਦਿਵਸ ਸੂਬੇ ਦੇ ਸਾਰੇ ਜ਼ਿਲਾ ਮੁੱਖ ਦਫਤਰਾਂ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। “ਯੋਗਾ ਚੰਗੀ ਸਿਹਤ ਦੇ ਨਾਲ-ਨਾਲ ਕਈ ਬਿਮਾਰੀ ਤੋਂ ਦੂਰ ਰੱਖਦਾ ਹੈ। ਸਰੀਰਕ ਅਤੇ ਮਾਨਸਿਕ ਅਰੋਗਤਾ ਲਈ ਯੋਗਾ ਨੂੰ ਨਿਯਮਿਤ ਰੂਪ ਵਿੱਚ ਅਪਨਾਉਣ ਦੀ ਲੋੜ ਹੈ। ” ਇਹ ਪ੍ਰੇਰਣਾ ਦਾਇਕ ਸੰਦੇਸ਼ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤਾ ਗਿਆ।
ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਇੱਕ ਸੂਬਾ ਪੱਧਰੀ ਸਮਾਗਮ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਪੋਰਟਸ ਕੰਪਲੈਕਸ, ਏਅਰਪੋਰਟ ਰੋਡ, ਸੈਕਟਰ-78, ਐਸ.ਏ.ਐਸ ਨਗਰ ਮੋਹਾਲੀ ਵਿਖੇ ਮਨਾਇਆ ਗਿਆ। ਇਹ ਸਮਾਗਮ ਯੋਗਾ ਦੇ ਮੂਲ ਸਿਧਾਂਤਾਂ ਅਨੁਸਾਰ ਸਵੇਰੇ 7 ਵਜੇ ਤੋਂ 8 ਵਜੇ ਤੱਕ ਮਨਾਇਆ ਗਿਆ। ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਦੇ ਮੰਤਵ ਨਾਲ ਆਯੁਰਵੇਦ ਵਿਭਾਗ ਵੱਲੋਂ ਕਈ ਸਰਕਾਰੀ ਅਦਾਰਿਆਂ ਤੇ ਐਨਜੀਓਜ਼ ਨਾਲ ਮਿਲਕੇ ਸੂਬੇ ਵਿੱਚ ਯੋਗਾ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਯੋਗਾ ਦਿਵਸ ਮੌਕੇ ਕਰਵਾਏ ਗਏ ਇਸ ਸੂਬਾ ਪੱਧਰੀ ਸਮਾਗਮ ਵਿੱਚ 700 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ, ਜਿਨਾਂ ਵਿੱਚ ਸੀਨੀਅਰ ਸਿਟੀਜ਼ਨ, ਸਕੂਲੀ ਬੱਚੇ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ /ਕਰਮਚਾਰੀ, ਐਨ.ਜੀ.ਓਜ਼ ਤੋਂ ਇਲਾਵਾ ਆਮ ਜਨਤਾ ਵੀ ਸ਼ਾਮਲ ਸੀ। ਆਯੁਰਵੇਦ ਵਿਭਾਗ ਤੇ ਮੋਹਾਲੀ ਦੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਬੜੇ ਸੁਚੱਜੇ ਤਰੀਕੇ ਨਾਲ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਤਾਂ ਜੋ ਲੋਕ ਸਹੀ ਤਰੀਕੇ ਨਾਲ ਯੋਗਾ ਕਰਨ ਅਤੇ ਆਪਣੀ ਸਿਹਤ ਪ੍ਰਤੀ ਸੁਚੇਤ ਹੋ ਸਕਣ। ਇਸ ਮੌਕੇ ਡਾ. ਜਸਪਾਲ ਕੌਰ ,ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ, ਜੁਆਇੰਟ ਡਾਇਰੈਕਟਰ ਡਾÎਿÂਰੈਕਟੋਰੇਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਵਧੀਕ ਡਿਪਟੀ ਕਮਿਸ਼ਨਰ ਐਸਏਐਸ ਨਗਰ ਮੋਹਾਲੀ, ਐਸਡੀਐਮ ਮੋਹਾਲੀ, ਡਾ. ਰਾਕੇਸ਼ ਸ਼ਰਮਾ ਡਾÎਿÂਰੈਕਟਰ ਆਯੁਰਵੇਦ, ਡਾ. ਬਖਸ਼ੀਸ਼ ਸਿੰਘ ਜੁਆਇੰਟ ਡਾਇਰੈਕਟਰ ਆਯੁਰਵੇਦ, ਡਾ.ਸੰਜੀਵ ਗੋÎਿÂਲ ਰਜਿਸਟਰਾਰ, ਬੋਰਡ ਆਫ ਆਯੁਰਵੇਦਿਕ ਐਂਡ ਯੁਨਾਨੀ ਸਿਸਟਮ ਆਫ ਮੈਡੀਸਨ ਪੰਜਾਬ, ਡਾ. ਚੰਦਨ ਕੌਸ਼ਲ ਜਿਲ•ਾ ਆਯੁਰਵੇਦਕ ਤੇ ਯੁਨਾਨੀ ਅਫਸਰ ਐਸਏਐਸ ਨਗਰ ਮੋਹਾਲੀ ਅਤੇ ਆਯੁਰਵੇਦਕ ਵਿਭਾਗ ਦੇ ਮੈਡੀਕਲ ਅਫਸਰਾਂ/ਕਰਮਚਾਰੀਆਂ ਨੇ ਕਾਮਨ ਯੋਗਾ ਪ੍ਰੋਟੋਕਾਲ ਮੁਤਾਬਿਕ ਯੋਗਾ ਕੀਤਾ। ਇਸ ਤੋਂ ਬਿਨਾਂ ਇਸ ਸਮਾਗਮ ਵਿੱਚ ਸਿੱਖਿਆ ਵਿਭਾਗ, ਜੇਲ ਵਿਭਾਗ, ਪੰਜਾਬ ਆਰਮਡ ਪੁਲਿਸ ਅਤੇ ਐਨਜੀਓਜ਼ ਦੇ ਹੋਰ ਮੈਂਬਰਾਂ ਨੇ ਵੀ ਸਮੂਹਿਕ ਤੌਰ ਤੇ ਬੜੇ ਉਤਸ਼ਾਹ ਨਾਲ ਯੋਗਾ ਕੀਤਾ। ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦੋ ਮਹੀਨੇ ਤੋਂ ਪੰਜਾਬ ਦੇ ਵਿਭਾਗਾਂ ਜਿਵੇਂ ਗ੍ਰਹਿ ਵਿਭਾਗ, ਸਿੱਖਿਆ ਵਿਭਾਗ, ਜੇਲ ਵਿਭਾਗ, ਪੰਜਾਬ ਆਰਮਡ ਪੁਲਿਸ ਅਤੇ ਨਾਨ-ਗਵਰਮੈਂਟ ਸੰਸਥਾ ਨੂੰ ਯੋਗਾ ਨਾਲ ਸਬੰਧਤ ਸਿਖਲਾਈ, ਵਰਕਸ਼ਾਪ ਤੇ ਸੈਮੀਨਾਰ ਕਰਵਾਏ ਜਾ ਗਏ ਹਨ।
ਵਿਭਾਗ ਨੇ ਸਾਰੇ ਸਹਿਭਾਗੀਆਂ ਨੂੰ ਯੋਗਾ ਨੂੰ ਆਪਣੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਬਨਾਉਣ ਲਈ ਅਪੀਲ ਵੀ ਕੀਤੀ ਤਾਂ ਜੋ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਜੰਗਲਾਤ ਵਿਭਾਗ ਨੇ 1000 ਦੇ ਕਰੀਬ ਚੰਦਨ, ਅਮਲਤਾਸ, ਜਾਮਣ, ਸਦਾਬਹਾਰ ਤੇ ਬਿਲਵਾ ਆਦਿ ਦੇ ਬੂਟੇ ਵੀ ਵੰਡੇ ਤਾਂ ਜੋ ਆਲੇ-ਦੁਆਲੇ ਨੂੰ ਹਰਾ-ਭਰਾ ਬਣਾਇਆ ਜਾ ਸਕੇ। ਯੋਗਾ ਨੂੰ ਦਰਸਾਉਂਦਾ ਇਹ ਸਮਾਗਮ ਸਵੇਰੇ 8 ਵਜੇ ਆਯੁਰਵੇਦ ਵਿਭਾਗ ਦੇ ਡਾਇਰੈਕਟਰ ਦੇ ਧੰਨਵਾਦੀ ਸੰਦੇਸ਼ ਨਾਲ ਸੰਪੰਨ ਹੋਇਆ।
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ 'ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ ਬਾਬਾ ਸਾਹਿਬ...