• Latest
  • Trending
ਸ਼ਰਾਬ ਤੇ ਰੇਤ ਮਾਫੀਆ ਵੱਲੋਂ ਸੋਨੀਆ ਗਾਂਧੀ ਤੇ ਕਾਂਗਰਸ ਹਾਈ ਕਮਾਂਡ ਨੂੰ 2000 ਕਰੋੜ ਰੁਪਏ ਭੇਜੇ ਜਾਣ ਦੇ ਮਾਮਲੇ ਦੀ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਜਾਂਚ ਹੋਵੇ : ਅਕਾਲੀ ਦਲ

ਸ਼ਰਾਬ ਤੇ ਰੇਤ ਮਾਫੀਆ ਵੱਲੋਂ ਸੋਨੀਆ ਗਾਂਧੀ ਤੇ ਕਾਂਗਰਸ ਹਾਈ ਕਮਾਂਡ ਨੂੰ 2000 ਕਰੋੜ ਰੁਪਏ ਭੇਜੇ ਜਾਣ ਦੇ ਮਾਮਲੇ ਦੀ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਜਾਂਚ ਹੋਵੇ : ਅਕਾਲੀ ਦਲ

6 years ago
Thailand: 11 ਸਾਲ ਦੇ ਬੱਚੇ ਨੇ ਬੋਧੀ ਭਿਕਸ਼ੂਆਂ ਨੂੰ ਕੁਚਲਿਆ

Thailand: 11 ਸਾਲ ਦੇ ਬੱਚੇ ਨੇ ਬੋਧੀ ਭਿਕਸ਼ੂਆਂ ਨੂੰ ਕੁਚਲਿਆ

21 minutes ago
ਅਗਲੇ ਹਫ਼ਤੇ ਤਿੰਨ ਦੇਸ਼ਾਂ ਦੇ ਦੌਰੇ ’ਤੇ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਅਗਲੇ ਹਫ਼ਤੇ ਤਿੰਨ ਦੇਸ਼ਾਂ ਦੇ ਦੌਰੇ ’ਤੇ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

24 minutes ago
ਭਾਰਤ ਅਤੇ ਓਮਾਨ ਨੇ ਹਵਾਈ ਸੈਨਾ ’ਚ ਅੰਤਰ-ਕਾਰਜਸ਼ੀਲਤਾ, ਸੰਯੁਕਤ ਸਿਖਲਾਈ ਅਤੇ ਪੇਸ਼ੇਵਰ ਆਦਾਨ-ਪ੍ਰਦਾਨ ਵਧਾਉਣ ‘ਤੇ ਕੀਤੀ ਚਰਚਾ

ਭਾਰਤ ਅਤੇ ਓਮਾਨ ਨੇ ਹਵਾਈ ਸੈਨਾ ’ਚ ਅੰਤਰ-ਕਾਰਜਸ਼ੀਲਤਾ, ਸੰਯੁਕਤ ਸਿਖਲਾਈ ਅਤੇ ਪੇਸ਼ੇਵਰ ਆਦਾਨ-ਪ੍ਰਦਾਨ ਵਧਾਉਣ ‘ਤੇ ਕੀਤੀ ਚਰਚਾ

26 minutes ago
America ਦੀ ਆਜ਼ਾਦੀ ਦੇ 250 ਸਾਲ ਪੂਰੇ, ਅੱਜ ਦੇ ਦਿਨ 1776 ‘ਚ ਮਿਲੀ ਸੀ ਆਜ਼ਾਦੀ

America ਦੀ ਆਜ਼ਾਦੀ ਦੇ 250 ਸਾਲ ਪੂਰੇ, ਅੱਜ ਦੇ ਦਿਨ 1776 ‘ਚ ਮਿਲੀ ਸੀ ਆਜ਼ਾਦੀ

44 minutes ago
FIFA World Cup 2026: ਅਰਜਨਟੀਨਾ ਉਲਟਫੇਰ ਦਾ ਸ਼ਿਕਾਰ ਹੋਣੋਂ ਬਚਿਆ

FIFA World Cup 2026: ਅਰਜਨਟੀਨਾ ਉਲਟਫੇਰ ਦਾ ਸ਼ਿਕਾਰ ਹੋਣੋਂ ਬਚਿਆ

1 hour ago
Punjab Weather: ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਅਲਰਟ ਕੀਤਾ ਜਾਰੀ

Punjab Weather: ਮੌਸਮ ਵਿਭਾਗ ਨੇ ਮੀਂਹ ਨੂੰ ਲੈ ਕੇ ਅਲਰਟ ਕੀਤਾ ਜਾਰੀ

2 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

2 hours ago
Punjab: ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ: SIT ਵੱਲੋ ਜਨਤਕ ਸੂਚਨਾ ਜਾਰੀ

Punjab: ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ: SIT ਵੱਲੋ ਜਨਤਕ ਸੂਚਨਾ ਜਾਰੀ

2 hours ago
Khamenei Farewell Ceremony: ਖਮੇਨੀ ਨੂੰ ਅੰਤਿਮ ਵਿਦਾਈ ਦੇਣ ਦੁਨੀਆ ਭਰ ਤੋਂ ਡੈਲੀਗੇਟ ਪਹੁੰਚੇ

Khamenei Farewell Ceremony: ਖਮੇਨੀ ਨੂੰ ਅੰਤਿਮ ਵਿਦਾਈ ਦੇਣ ਦੁਨੀਆ ਭਰ ਤੋਂ ਡੈਲੀਗੇਟ ਪਹੁੰਚੇ

2 hours ago
Prime Minister Narendra Modi ਅੱਜ ਦੋ ਸੂਬਿਆਂ ਦਾ ਕਰਨਗੇ ਦੌਰਾ

Prime Minister Narendra Modi ਅੱਜ ਦੋ ਸੂਬਿਆਂ ਦਾ ਕਰਨਗੇ ਦੌਰਾ

2 hours ago
IND Vs ENG: ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ T20 ਮੈਚ ਅੱਜ

IND Vs ENG: ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ T20 ਮੈਚ ਅੱਜ

2 hours ago
Hukamnama Sri Darbar Sahib Today – 04 July 2026 | Ang 626 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 04 July 2026 | Ang 626 I ਅੱਜ ਦਾ ਹੁਕਮਨਾਮਾ

5 hours ago
Hindi News
English News
Saturday, July 4, 2026
No Result
View All Result
36 °c
Chandigarh
35 ° Sun
30 ° Mon
30 ° Tue
32 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸ਼ਰਾਬ ਤੇ ਰੇਤ ਮਾਫੀਆ ਵੱਲੋਂ ਸੋਨੀਆ ਗਾਂਧੀ ਤੇ ਕਾਂਗਰਸ ਹਾਈ ਕਮਾਂਡ ਨੂੰ 2000 ਕਰੋੜ ਰੁਪਏ ਭੇਜੇ ਜਾਣ ਦੇ ਮਾਮਲੇ ਦੀ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਜਾਂਚ ਹੋਵੇ : ਅਕਾਲੀ ਦਲ

August 9, 2020
in ਚੰਡੀਗੜ੍ਹ
ਸ਼ਰਾਬ ਤੇ ਰੇਤ ਮਾਫੀਆ ਵੱਲੋਂ ਸੋਨੀਆ ਗਾਂਧੀ ਤੇ ਕਾਂਗਰਸ ਹਾਈ ਕਮਾਂਡ ਨੂੰ 2000 ਕਰੋੜ ਰੁਪਏ ਭੇਜੇ ਜਾਣ ਦੇ ਮਾਮਲੇ ਦੀ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਜਾਂਚ ਹੋਵੇ : ਅਕਾਲੀ ਦਲ

ਪਾਰਟੀ ਵਰਕਰਾਂ ਨੇ ਲਗਾਤਾਰ ਤੀਜੇ ਦਿਨ ਰਾਜ ਭਵਨ ਤੱਕ ਕੀਤਾ ਮਾਰਚ, ਦਿੱਤੀਆਂ ਗ੍ਰਿਫਤਾਰੀਆਂ

ਚੰਡੀਗੜ•, 9 ਅਗਸਤ(ਵਿਸ਼ਵ ਵਾਰਤਾ)- ਸ਼੍ਰੋਮਣੀ  ਅਕਾਲੀ ਦਲ ਨੇ ਅੱਜ ਲਗਾਤਾਰ ਤੀਜੇ ਦਿਨ ਰਾਜ ਭਵਨ ਤੱਕ ਰੋਸ ਮਾਰਚ ਕੱਢਿਆ ਤੇ ਗ੍ਰਿਫਤਾਰੀਆਂ ਦਿੱਤੀਆਂ ਤੇ ਮੰਗ ਕੀਤੀ ਕਿ ਰਾਜ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਸ਼ਰਾਬ ਤੇ ਰੇਤ ਮਾਫੀਆ ਵੱਲੋਂ ਪੰਜਾਬ ਵਿਚ ਆਪਣਾ ਕੰਮ ਜਾਰੀ ਰੱਖਣ ਤੇ ਆਪਣੀਆਂ ਗਤੀਵਿਧੀਆਂ ਦੀ ਨਿਰਪੱਖ ਜਾਂਚ ਨਾ ਹੋਣ ਦੇਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪਾਰਟੀ ਹਾਈ ਕਮਾਂਡ ਨੂੰ 2000 ਕਰੋੜ ਰੁਪਏ ਭੇਜੇ ਜਾਣ ਦੇ ਮਾਮਲੇ ਦੀ ਜਾਂਚ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਕੀਤੇ ਜਾਣ ਦੇ ਹੁਕਮ ਜਾਰੀ ਕਰਨ।

ਅੱਜ ਰੋਸ ਮਾਰਚ ਦੀ ਅਗਵਾਈ ਸਾਬਕਾ ਮੰਤਰੀ ਸ੍ਰੀ ਹੀਰਾ ਸਿੰਘ ਗਾਬੜੀਆ ਨੇ ਕੀਤੀ ਤੇ ਇਸ ਵਿਚ ਲੁਧਿਆਣਾ ਜ਼ਿਲ•ੇ ਤੋਂ ਪਾਰਟੀ ਵਰਕਰ ਸ਼ਾਮਲ ਹੋਏ। ਰਾਜ ਭਵਨ ਤੋਂ ਕੁਝ ਪਹਿਲਾਂ ਰੋਕੇ ਜਾਣ ‘ਤੇ ਮੁਜ਼ਾਹਰਾਕਾਰੀਆਂ ਨੇ ਧਰਨਾ ਦਿੱਤਾ ਤੇ ਗ੍ਰਿਫਤਾਰੀਆਂ ਦਿੱਤੀਆਂ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਸ਼ਰਾਬ ਤੇ ਰੇਤ ਮਾਫੀਆ ਵੱਲੋਂ ਕਾਂਗਰਸ ਹਾਈ ਕਮਾਂਡ ਨੂੰ ਪੈਸੇ ਭੇਜੇ ਜਾਣਾ ਹੀ ਕਾਰਨ ਹੈ ਕਿ ਸ੍ਰੀਮਤੀ ਸੋਨੀਆ ਗਾਂਧੀ ਨੇ ਨਜਾਇਜ਼ ਸ਼ਰਾਬ ਕਾਰਨ 130 ਜਣਿਆਂ ਦੇ ਮਾਰੇ ਜਾਣ ਦੇ ਮਾਮਲੇ ਵਿਚ ਨਾ ਤਾਂ ਪੀੜਤਾਂ ਨਾਲ ਦੁੱਖ ਸਾਂਝਾ ਕੀਤਾ ਤੇ ਨਾ ਹੀ ਘਟਨਾ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਇਸ ਨਜਾਇਜ਼ ਤੌਰ ‘ਤੇ ਕਮਾਏ ਪੈਸੇ ਨੂੰ ਪੰਜਾਬ ਤੋਂ ਦਿੱਲੀ ਭੇਜੇ ਜਾਣ ਦੇ ਮਾਮਲੇ ਦੀ ਪੈੜ ਨੱਪੀ ਜਾਣੀ ਚਾਹੀਦੀ ਹੈ ਤੇ ਉਹਨਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਆਪਣੀ ਸਿਫਾਰਸ਼ ਭੇਜਣ।

ਸ੍ਰੀ ਗਾਬੜੀਆ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਰਖ਼ਾਸਤ ਕੀਤੀ ਜਾਵੇ ਅਤੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਦੀ ਜਾਂਚ ਲਈ ਹਾਈ ਕੋਰਟ ਜਾਂ ਸੀ ਬੀਆਈ ਵੱਲੋਂ ਕੀਤੇ ਜਾਣ ਦੇ ਹੁਕਮ ਦੇਣ, ਪੀੜਤ ਪਰਿਵਾਰਾਂ ਨੇ ਜਿਹੜੇ ਕਾਂਗਰਸੀ ਵਿਧਾਇਕਾਂ ਦੇ ਨਾਂ ਮੁਜਰਮਾਂ ਵਜੋਂ ਲਏ ਹਨ ਉਹਨਾਂ ਖਿਲਾਫ ਕਤਲ ਦੇ ਕੇਸ ਦਰਜ ਕੀਤੇ ਜਾਣ, ਤ੍ਰਾਸਦੀ ਵਿਚ ਸ਼ਾਮਲ ਦੋ ਡਿਸਟੀਲਰੀਆਂ ਜਿਹਨਾਂ ਵਿਚੋਂ ਇਕ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਤੇ ਦੂਜੀ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਸ਼ਰਾਬ ਦੀ ਫੈਕਟਰੀ ਦੇ ਖਿਲਾਫ ਵੀ ਕੇਸ ਦਰਜ ਕੀਤਾ ਜਾਵੇ ਅਤੇ ਜ਼ਹਿਰੀਲੀ ਸ਼ਰਾਬ ਕਾਰਨ ਵਾਸਤੇ ਦੁਖਾਂਤ ਤੇ ਨਜਾਇਜ਼ ਕਾਰੋਬਾਰ ਵਿਚ ਸ਼ਾਮਲ ਸਾਰੇ ਮੁਰਜਿਮਾਂ ਦਾ ਪੈਸਾ ਜ਼ਬਤ ਕੀਤਾ ਜਾਵੇ। ਸ੍ਰੀ ਗਾਬੜੀਆ ਨੇ ਇਹ ਵੀ ਕਿਹਾ ਕਿ ਰਾਜਪਾਲ ਨੂੰ ਰਾਜਪੁਰਾ ਨਜਾਇਜ਼ ਡਿਸਟੀਲਰੀ ਤੇ ਅਜਿਹੇ ਹੋਰ ਕੇਸਾਂ ਦੀਆਂ ਦੀਆਂ ਫਾਈਲਾਂ ਈ ਡੀ ਕੋਲ ਭੇਜੇ ਜਾਣ ਦੀ ਨਿਗਰਾਨੀ ਆਪ ਕਰਨੀ ਚਾਹੀਦੀ ਹੈ।

ਅਕਾਲੀ ਆਗੂ ਨੇ ਕਿਹਾ ਕਿ ਸੂਬੇ ਨੇ ਪਹਿਲਾਂ ਆਬਕਾਰੀ ਵਿਭਾਗ ਦਾ 5600 ਕਰੋੜ ਰੁਪਏ ਦਾ ਮਾਲੀਆ ਗੁਆ ਲਿਆ ਤੇ ਹੁਣ 150 ਕੀਮਤੀ ਜਾਨਾਂ ਗੁਆ ਲਈਆਂ ਤੇ ਅਨੇਕਾਂ ਹੋਰਨਾਂ ਨੇ ਆਪਣੀਆਂ ਅੱਖਾਂ ਦੀ ਰੋਸ਼ਨੀ ਗੁਆ ਲਈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇਸੀ ਸ਼ਰਾਬ ਕੱਢਣ ਵਾਲਿਆਂ ਖਿਲਫਾ ਕਾਰਵਾਈ ਕਰ ਕੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨਾ ਚਾਹੁੰਦੀ ਹੈ ਜਦਕਿ ਅਸਲੀਅਤ ਇਹ ਹੈ ਕਿ ਡਿਸਟੀਲਰੀਆਂ ਤੋਂ ਆ ਰਹੀ ਡਿਨੇਚਰਡ ਸਪੀਰਿਟ ਹੀ ਇਹਨਾਂ ਤ੍ਰਾਸਦੀਆਂ ਦਾ ਕਾਰਨ ਹੈ।

ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਤੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਪਾਰਟੀ ਇਸੇ ਤਰੀਕੇ ਗ੍ਰਿਫਤਾਰੀਆਂ ਦੇਣੀਆਂ ਜਾਰੀ ਰੱਖੇਗੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

by Ranjit Singh
June 29, 2026
0

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ...

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

by Ranjit Singh
June 25, 2026
0

Chandigarh 'ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-35...

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

by Ranjit Singh
June 23, 2026
0

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh - ਸਿਹਤ ਵਿਭਾਗ ਨੇ ਰਾਤ ਨੂੰ 'ਏਡਜ਼ ਸੁਰੱਖਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Thailand: 11 ਸਾਲ ਦੇ ਬੱਚੇ ਨੇ ਬੋਧੀ ਭਿਕਸ਼ੂਆਂ ਨੂੰ ਕੁਚਲਿਆ

Thailand: 11 ਸਾਲ ਦੇ ਬੱਚੇ ਨੇ ਬੋਧੀ ਭਿਕਸ਼ੂਆਂ ਨੂੰ ਕੁਚਲਿਆ

by Ranjit Singh
July 4, 2026
0

Thailand: 11 ਸਾਲ ਦੇ ਬੱਚੇ ਨੇ ਬੋਧੀ ਭਿਕਸ਼ੂਆਂ ਨੂੰ ਕੁਚਲਿਆ - 10 ਭਿਕਸ਼ੂਆਂ ਦੀ ਮੌਤ, 14 ਹੋਰ ਗੰਭੀਰ ਜ਼ਖਮੀ ਚੰਡੀਗੜ੍ਹ,...

Most Popular

FIFA World Cup 2026: ਪਹਿਲੇ ਹੀ ਮੈਚ ‘ਚ ਸਕਾਟਲੈਂਡ ਦੀ ਸ਼ਾਨਦਾਰ ਜਿੱਤ

FIFA World Cup 2026: ਪਹਿਲੇ ਹੀ ਮੈਚ ‘ਚ ਸਕਾਟਲੈਂਡ ਦੀ ਸ਼ਾਨਦਾਰ ਜਿੱਤ

by Jaspreet Kaur
3 weeks ago
0

FIFA World Cup 2026: ਪਹਿਲੇ ਹੀ ਮੈਚ 'ਚ ਸਕਾਟਲੈਂਡ ਦੀ ਸ਼ਾਨਦਾਰ ਜਿੱਤ ਨਵੀ ਦਿੱਲੀ, 14 ਜੂਨ 2026 (ਵਿਸ਼ਵ ਵਾਰਤਾ): ਫੀਫਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 