ਸ਼ਰਮਨਾਕ ਘਟਨਾ! ਪ੍ਰਧਾਨਗੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਭਿੜ ਪਏ ਦੋ ਗੁੱਟ
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਾਹੀਆਂ ਇੱਕ ਦੂਜੇ ਦੀਆਂ ਪੱਗਾਂ- ਦੇਖੋ ਵੀਡੀਓ
ਚੰਡੀਗੜ੍ਹ,17 ਸਤੰਬਰ(ਵਿਸ਼ਵ ਵਾਰਤਾ)-ਫਰੀਦਕੋਟ ਦੀ ਜਰਮਨ ਕਲੋਨੀ ਦੇ ਗੁਰਦੁਆਰਾ ਸਾਹਿਬ ਵਿੱਚ ਬੇਹੱਦ ਹੀ ਸ਼ਰਮਨਾਕ ਘਟਨਾ ਵਾਪਰੀ ਹੈ। ਇੱਥੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗੁੱਟ ਆਪਸ ਵਿੱਚ ਭਿੜ ਗਏ । ਇਸ ਦੌਰਾਨ ਦੋਵਾਂ ਗੁੱਟਾਂ ਦੇ ਬੰਦਿਆਂ ਨੇ ਗੁਰੂ ਮਰਿਆਦਾ ਦੀਆਂ ਹੱਦਾਂ ਲੰਘਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਜਾਏ ਗਏ ਸਸ਼ਤਰਾਂ ਦਾ ਇਸਤੇਮਾਲ ਇੱਕ ਦੂਜੇ ਤੇ ਵਾਰ ਕਰਨ ਲਈ ਕੀਤਾ। ਇਸ ਦੌਰਾਨ ਖੂਬ ਤਲਵਾਰਾਂ ਵੀ ਚੱਲੀਆਂ ਅਤੇ ਝੜਪ ਵਿੱਚ ਕਈਆਂ ਦੀਆਂ ਪੱਗਾਂ ਵੀ ਉਤਰ ਗਈਆਂ। ਇਸ ਝੜਪ ਵਿੱਚ ਇੱਕ ਔਰਤ ਆਗੂ ਸਮੇਤ ਕਈ ਜਣਿਆਂ ਦੇ ਜਖਮੀ ਹੋਣ ਦੀ ਖਬਰ ਹੈ।