ਸ਼ਪੈਸ਼ਲ ਦੌਰਾਨ ਬੰਦ ਪਈ ਫੈਕਟਰੀ ਚ ਬਰਾਮਦ ਚਾਵਲ ਘੱਪਲੇ ਵਿੱਚ ਪੁਲਿਸ ਨੇ ਐਫ ਸੀ ਆਈ ਦੇ 2 ਕਰਮਚਾਰੀਆਂ ਸਮੇਤ 4 ਕੀਤੇ ਨਾਮਜਦ
ਟਰੱਕ ਦੀ ਵਾਈਰਲ ਵੀਡਿਓ ਨੇ ਖੋਲਿ੍ਹਆ ਘੱਪਲੇ ਦਾ ਭੇਦ
ਬੁਢਲਾਡਾ 21 ਅਗਸਤ : ਸ਼ਪੈਸ਼ਲ ਦੌਰਾਨ ਨਜਦੀਕ ਬੰਦ ਪਈ ਫੈਕਟਰੀ ਚੋਂ ਬਰਾਮਦ ਕੀਤੇ ਚਾਵਲ ਘੱਪਲੇ ਵਿੱਚ ਪੁਲਿਸ ਨੇ ਆਪਣੀ ਜਾਂਚ ਵਿੱਚ ਇੱਕ ਟਰੱਕ ਡਰਾਈਵਰ ਦੇ ਬਿਆਨ ਤੇ ਘੱਪਲੇ ਨੂੰ ਅੰਜਾਮ ਦੇਣ ਦੇ ਸ਼ੱਕ ਦੇ ਘੇਰੇ ਚ ਐਫ.ਸੀ.ਆਈ. ਵਿਭਾਗ ਬੁਢਲਾਡਾ—ਭੀਖੀ ਡਿੱਪੂ ਨਾਲ ਸੰਬੰਧਤ ਡਿੱਪੂ ਕਰਮਚਾਰੀ ਦਰਸ਼ਨ ਲਾਲ ਅਤੇ ਅਰਵਿੰਦ ਸਮੇਤ 2 ਮਜਦੂਰਾਂ ਨੂੰ ਜਾਂਚ ਘੇਰੇ ਵਿੱਚ ਨਾਮਜਦ ਕੀਤਾ ਗਿਆ ਹੈ। ਪੁਲਿਸ ਵੱਲੋਂ ਬਰਾਮਦ ਕੀਤੇ ਗਏ ਚਾਵਲਾਂ ਦੇ ਗੱਟੇ ਉਹ ਹਨ ਜੋ ਸੋਮਾ ਗੋਦਾਮ ਦੇ ਮਾਰਕੇ ਵਾਲੇ ਐਫ ਸੀ ਆਈ ਗੋਦਾਮ ਚੋ ਸ਼ਪੈਸ਼ਲ ਵਿੱਚ ਲੋਡਿੰਗ ਕੀਤੇ ਗਏ ਸਨ। ਇਸ ਮਾਰਕੇ ਦੇ ਚਾਵਲਾਂ ਦੇ ਗੱਟੇ ਇਸ ਬੰਦ ਪਈ ਫੈਕਟਰੀ ਦੇ ਕਮਰਿਆਂ ਵਿੱਚ ਕਿਸ ਤਰ੍ਹਾਂ ਪਹੁੰਚੇ ਤੇ ਕੌਣ ਲੈ ਕੇ ਆਇਆ ? ਟਰੱਕ ਦੀ ਵੀਡਿਓ ਵਾਈਰਲ ਹੋਣ ਤੋਂ ਬਾਅਦ ਪੁਲਿਸ ਨੇ ਡਰਾਈਵਰ ਦੀ ਭਾਲ ਕਰਕੇ ਉਸ ਵੱਲੋਂ ਦਿੱਤੇ ਬਿਆਨ ਅਨੁਸਾਰ ਉਸ ਦਾ ਟਰੱਕ 1000 ਰੁਪਏ ਦੀ ਦਿਹਾੜੀ ਤੇ ਲਿਆਂਦਾ ਗਿਆ ਸੀ ਸ਼ਪੈਸ਼ਲ ਚ ਟਰੱਕਾਂ ਰਾਹੀਂ ਚਾਵਲਾਂ ਦੀਆਂ ਬੋਰੀਆ ਰੇਲ ਦੇ ਡੱਬੇ ਵਿੱਚ ਲੱਦੀਆਂ ਜਾ ਰਹੀਆਂ ਸਨ। ਇਸ ਦੌਰਾਨ ਲੇਬਰ ਦੇ ਕੁਝ ਮੌਜੂਦਾ ਵਿਅਕਤੀ ਰੇਲ ਦੇ ਡੱਬੇ ਚੋ ਚਾਵਲਾਂ ਦੇ ਗੱਟੇ ਮੇਰੇ ਟਰੱਕ ਵਿੱਚ ਲੱਦ ਰਹੇ ਸਨ। ਇਸ ਮੌਕੇ ਐਫ ਸੀ ਆਈ ਬੁਢਲਾਡਾ—ਭੀਖੀ ਨਾਲ ਸੰਬੰਧਤ ਕਰਮਚਾਰੀ ਅਧਿਕਾਰੀ ਦਰਸ਼ਨ ਅਤੇ ਅਰਵਿੰਦ ਵੀ ਮੌਜੂਦ ਸਨ ਉਪਰੋਕਤ ਰੇਲ ਗੱਡੀ ਚੋ ਕੱਢ ਕੇ ਮੇਰੇ ਟਰੱਕ ਵਿੱਚ ਲੱਦੇ ਗਏ ਚਾਵਲ ਪਲੇਟੀ ਦੇ ਸਾਹਮਣੇ ਬੰਦ ਪਈ ਫੈਕਟਰੀ ਦੇ ਕਮਰਿਆ ਵਿੱਚ ਪਹੁੰਚਾ ਦਿੱਤੇ। ਉਹ ਐਫ ਸੀ ਆਈ ਕਰਮਚਾਰੀਆਂ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ।
ਵਾਈਰਲ ਵੀਡਿਓ ਨੇ ਖੋਲਿ੍ਹਆ ਘੱਪਲੇ ਦਾ ਭੇਦ—
ਉਪਰੋਕਤ ਚਾਵਲਾਂ ਬਰਾਮਦਗੀ ਦੇ ਮਾਮਲੇ ਚ ਉਸ ਸਮੇਂ ਨਵਾਂ ਮੌੜ ਆਇਆ ਜਦੋਂ ਚਾਵਲ ਘੱਪਲੇ ਨਾਲ ਸੰਬੰਧਤ ਟਰੱਕ ਦੀ ਇੱਕ ਵੀਡਿਓ ਵਾਈਰਲ ਹੋਈ। ਜਿਸ ਵਿੱਚ ਸ਼ਪੈਸ਼ਲ ਦੌਰਾਨ ਇੱਕ ਪ੍ਰਾਈਵੇਟ ਟਰੱਕ ਵਿੱਚੋਂ ਚਾਵਲਾ ਦੇ ਗੱਟੇ ਬੰਦ ਪਈ ਫੈਕਟਰੀ ਚ ਲੇਬਰ ਵੱਲੋਂ ਉਤਾਰਦੇ ਸਪਸ਼ਟ ਦਿਖਾਈ ਦੇ ਰਿਹਾ ਸੀ। ਜਿਸ ਤੇ ਪੁਲਿਸ ਨੇ ਡਰਾਈਵਰ ਦੀ ਭਾਲ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ।
ਕੀ ਕਹਿਣਾ ਹੈ ਪੁਲਿਸ ਦਾ —
ਐਸ ਐਚ ਓ ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਉਪਰੋਕਤ ਮਾਮਲੇ ਦੀ ਜਾਂਚ ਜਾਰੀ ਹੈ ਪਲੇਟੀ ਤੇ ਉਪਰੋਕਤ ਢੋਆ ਢੁਆਈ ਲਈ ਵਰਤੇ ਗਏ ਟਰੱਕ ਦੀ ਵੀਡਿਓ ਵਾਈਰਲ ਤੋਂ ਬਾਅਦ ਅਸੀਂ ਟਰੱਕ ਡਰਾਈਵਰ ਦੀ ਭਾਲ ਕਰ ਲਈ ਹੈ। ਉਸਦੇ ਬਿਆਨਾਂ ਤੋਂ ਬਾਅਦ ਉਪਰੋਕਤ ਮੁਕੱਦਮੇ ਵਿੱਚ ਨਾਮਜਦ ਕੀਤੇ ਵਿਅਕਤੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿਨਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਐਫ ਸੀ ਆਈ ਵਿਭਾਗ ਨੂੰ ਇੱਕ ਪੱਤਰ ਭੇਜ ਕੇ ਰਿਕਾਰਡ ਦੀ ਵੀ ਮੰਗ ਕੀਤੀ ਜਾ ਰਹੀ ਹੈ।
ਕੀ ਕਹਿਣਾ ਹੈ ਐਫ ਸੀ ਆਈ ਦੇ ਅਧਿਕਾਰੀਆਂ ਦਾ —
ਐਫ ਸੀ ਆਈ ਪੰਜਾਬ ਦੇ ਜੀ ਐਮ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ 3 ਮੈਂਬਰੀ ਕਮੇਟੀ ਗਠਨ ਕਰ ਦਿੱਤੀ ਗਈ ਹੈ ਰਿਪੋਰਟ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।























