ਵੱਡੀ ਖ਼ਬਰ : 7 ਉਡਾਣਾਂ ‘ਚ ਬੰਬ ਦੀ ਧਮਕੀ ; 6 ਨੇ ਭਾਰਤ ਤੋਂ ਭਰੀ ਉਡਾਣ
ਇੱਕ ਫਲਾਈਟ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ
ਚੰਡੀਗੜ੍ਹ, 15ਅਕਤੂਬਰ(ਵਿਸ਼ਵ ਵਾਰਤਾ) ਅੱਜ ਉਸ ਵੇਲੇ ਹਲਚਲ ਮਚ ਗਈ ਜਦੋਂ 7 ਫਲਾਈਟਾਂ ’ਚ ਬੰਬ ਦੀ ਧਮਕੀ ਮਿਲੀ। ਏਅਰ ਇੰਡੀਆ ਦੀ ਦਿੱਲੀ ਤੋਂ ਸ਼ਿਕਾਗੋ ਜਾਣ ਵਾਲੀ ਫਲਾਈਟ ਵੀ ਉਨ੍ਹਾਂ ਉਡਾਣਾਂ ‘ਚ ਸ਼ਾਮਲ ਸੀ, ਜਿਨ੍ਹਾਂ ਨੂੰ ਖਤਰਾ ਹੈ। ਜਿਸ ਤੋਂ ਬਾਅਦ ਉਸ ਨੂੰ ਕੈਨੇਡਾ ਡਾਈਵਰਟ ਕਰ ਦਿੱਤਾ ਗਿਆ। ਜਹਾਜ਼ ਕੈਨੇਡਾ ਦੇ ਇਕਾਲੂਇਟ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਇੱਥੇ ਯਾਤਰੀਆਂ ਅਤੇ ਉਨ੍ਹਾਂ ਦੇ ਸਮਾਨ ਦੀ ਜਾਂਚ ਕੀਤੀ ਗਈ। ਫਲਾਈਟ 24 ਰਡਾਰ ਦੇ ਅਨੁਸਾਰ, ਜਹਾਜ਼ ਨੇ ਅੱਜ ਸਵੇਰੇ 3 ਵਜੇ ਦਿੱਲੀ ਤੋਂ ਉਡਾਣ ਭਰੀ ਅਤੇ ਸ਼ਾਮ 4:30 ਵਜੇ ਸ਼ਿਕਾਗੋ ਪਹੁੰਚਣਾ ਸੀ। ਇਸ ਦੇ ਨਾਲ ਹੀ ਇੰਡੀਗੋ ਦੀ ਇੱਕ ਫਲਾਈਟ ਨੂੰ ਧਮਕੀ ਮਿਲਣ ਤੋਂ ਬਾਅਦ ਜੈਪੁਰ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਦਿਨ ਭਰ ਵਿੱਚ 7 ਉਡਾਣਾਂ ਨੂੰ ਖਤਰੇ ਕਾਰਨ ਸੁਰੱਖਿਆ ਏਜੰਸੀਆਂ ਨੇ ਕਈ ਹਵਾਈ ਅੱਡਿਆਂ ‘ਤੇ ਅੱਤਵਾਦੀ ਵਿਰੋਧੀ ਅਭਿਆਸ ਕੀਤਾ। ਜਾਂਚ ‘ਚ ਸਾਹਮਣੇ ਆਇਆ ਕਿ ਸਾਰੀਆਂ ਧਮਕੀਆਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕੋ ਵਿਅਕਤੀ ਨੇ ਭੇਜੀਆਂ ਸਨ। ਜਿਸ ਕਾਰਨ ਕਈ ਸੈਂਕੜੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਬਾਅਦ ‘ਚ ਇਹ ਧਮਕੀਆਂ ਝੂਠੀਆਂ ਨਿਕਲੀਆਂ।