ਵੱਡੀ ਖ਼ਬਰ: ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022: ਅੰਨੂ ਰਾਣੀ ਬਣੀ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਜੈਵਲਿਨ ਥ੍ਰੋਅਰ
ਚੰਡੀਗੜ੍ਹ, 7ਅਗਸਤ(ਵਿਸ਼ਵ ਵਾਰਤਾ)- ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਜਿਸ ਦੇ ਚਲਦਿਆਂ ਹੀ ਭਾਰਤੀ ਐਥਲੈਟਿਕਸ ਦਲ ਵਿੱਚ ਤਮਗੇ ਸ਼ਾਮਲ ਹੋ ਰਹੇ ਹਨ ਕਿਉਂਕਿ ਜੈਵਲਿਨ ਥ੍ਰੋਅਰ ਅੰਨੂ ਰਾਣੀ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਅਥਲੀਟ ਬਣ ਗਈ ਹੈ। ਉਸਨੇ 60 ਮੀਟਰ ਦੀ ਸਰਵੋਤਮ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਕੈਲਸੀ-ਲੀ ਬਾਰਬਰ ਅਤੇ ਮੈਕੇਂਜੀ ਲਿਟਲ ਦੀ ਆਸਟ੍ਰੇਲੀਆਈ ਜੋੜੀ ਨੇ ਕ੍ਰਮਵਾਰ ਸੋਨਾ ਅਤੇ ਚਾਂਦੀ ਦਾ ਤਗਮਾ ਜਿੱਤਿਆ, ਜਦਕਿ 4.27 ਮੀਟਰ ਦੇ ਫਰਕ ਨਾਲ ਅੰਨੂ ਰਾਣੀ ਕਾਂਸੀ ਦੇ ਤਗਮੇ ਤੇ ਕਬਜ਼ਾ ਕੀਤਾ। ਭਾਰਤੀ ਖਿਡਾਰਨ ਨੇ ਆਪਣਾ ਸਭ ਤੋਂ ਲੰਬਾ ਥਰੋਅ, 60 ਮੀਟਰ, ਆਪਣੀ ਚੌਥੀ ਕੋਸ਼ਿਸ਼ ਵਿੱਚ ਸੁੱਟਿਆ।























