ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ (ਅ) ਚ ਕੀਤੀ ਸ਼ਮੂਲੀਅਤ
ਹੁਸ਼ਿਆਰਪੁਰ 9 ਅਪ੍ਰੈਲ (ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਦਾ ਇਕ ਵਿਸ਼ੇਸ਼ ਇੱਕਠ ਗਡ਼੍ਹਦੀਵਾਲਾ ਵਿਖੇ ਸੀਨੀਅਰ ਆਗੂ ਮਾਸਟਰ ਕੁਲਦੀਪ ਸਿੰਘ ਮਸੀਤੀ ਤੇ ਅਮਰਦੀਪ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਹੋਇਆ ਜਿਸ ਵਿਚ ਵਿਸ਼ੇਸ਼ ਤੌਰ ਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਛੰਦੜਾ ਸ਼ਾਮਲ ਹੋਏ ਇਸ ਮੌਕੇ ਨੌਜਵਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਅੰਮ੍ਰਿਤਪਾਲ ਸਿੰਘ ਛੰਦੜਾ ਨੇ ਕਿਹਾ ਕਿ ਨੌਜਵਾਨ ਆਪਣੇ ਵਿਰਸੇ ਨੂੰ ਪਛਾਣਦੇ ਹੋਏ ਪੰਜਾਬ ਦੇ ਹੱਕਾਂ ਹਿੱਤਾਂ ਵਾਸਤੇ ਅਤੇ ਪੰਥ ਵਾਸਤੇ ਸੰਘਰਸ਼ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਹੀ ਜਾਬਰ ਹਕੂਮਤਾਂ ਵੱਲੋਂ ਪੰਜਾਬ ਅਤੇ ਪੰਥ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਰੋਕਿਆ ਜਾ ਸਕਦਾ ਹੈ ਇਸ ਸਮੇਂ ਉਨ੍ਹਾਂ ਨੇ ਪਾਰਟੀ ਵਿੱਚ ਵੱਡੀ ਪੱਧਰ ਤੇ ਸ਼ਾਮਲ ਹੋਏ ਨੌਜਵਾਨਾਂ ਨੂੰ ਸਨਮਾਨਤ ਵੀ ਕੀਤਾ ਇਸ ਸਮੇਂ ਸੀਨੀਅਰ ਆਗੂ ਗੁਰਦੀਪ ਸਿੰਘ ਖੁਣਖੁਣ ਤੇ ਮਾਸਟਰ ਕੁਲਦੀਪ ਸਿੰਘ ਮਸੀਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਪਾਰਟੀ ਵਿੱਚ ਵੱਡੀ ਪੱਧਰ ਤੇ ਸ਼ਾਮਿਲ ਹੋਣਾ ਸਾਬਤ ਕਰਦਾ ਹੈ ਕਿ ਨੌਜਵਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਪੰਥ ਅਤੇ ਪੰਜਾਬ ਲਈ ਕੀਤੇ ਜਾ ਰਹੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਇਹ ਨੌਜਵਾਨ ਇਲਾਕੇ ਵਿੱਚ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਤੱਕ ਲੈਣ ਲੈ ਜਾਣਗੇ ਇਸ ਮੌਕੇ ਹਰਮਨ ਸਿੰਘ ਮੰਗਾ ਮੌਲਪੁਰੀ ਸਿਮਾ ਅਰਗੋਵਾਲ ਬਲਜੀਤ ਅਰਗਵਾਲ ਹੀਰਾ ਸਿੰਘ ਸੋਨੂੰ ਬਾਗਪੁਰ ਦਿਲਬਾਗ ਸਿੰਘ ਅਮਨਦੀਪ ਸਿੰਘ ਖਾਲਸਾ ਪਰਦੀਪ ਸਿੰਘ ਪਿੰਕੂ ਕੰਧਾਲਾ ਸ਼ੇਖਾਂ ਅਮਨ ਡੱਫਰ ਰੋਮੀ ਮਾਨ ਜਸਬੀਰ ਸਿੰਘ ਖੋਖਰ ਆਦਿ ਵੱਡੀ ਪੱਧਰ ਤੇ ਨੌਜਵਾਨ ਪਾਰਟੀ ਵਿੱਚ ਸ਼ਾਮਲ ਹੋਏ ਇਸ ਸਮੇਂ ਗੁਰਨਾਮ ਸਿੰਘ ਸਿੰਗੜੀਵਾਲਾ ਸੰਦੀਪ ਸਿੰਘ ਖ਼ਾਲਸਾ ਟਾਂਡਾ ਸਤਨਾਮ ਸਿੰਘ ਮੁਰਾਦਪੁਰ ਮਾਸਟਰ ਬਲਵਿੰਦਰ ਸਿੰਘ ਖੁਣ ਖੁਣ ਬਲਵੀਰ ਸਿੰਘ ਬੁੱਲ੍ਹੋਵਾਲ ਰਣਵੀਰ ਸਿੰਘ ਬੈਂਸਤਾਨੀ ਸਤਵੰਤ ਧਰਮ ਸਿੰਘ ਢੱਟ ਚਰਨਜੀਤ ਸਿੰਘ ਬਾਹਘਾ ਬਲਵਿੰਦਰ ਸਿੰਘ ਖ਼ਾਲਸਾ ਬਾਹਘਾ ਆਦਿ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ ।