ਵੱਡੀ ਖਬਰ-ਪੀਜੀਆਈ ਠੇਕਾ ਕਰਮਚਾਰੀਆਂ ਵੱਲੋਂ ਹੜਤਾਲ ਵਾਪਸ ਲੈਣ ਦਾ ਐਲਾਨ
ਥੋੜ੍ਹੀ ਦੇਰ ਵਿੱਚ ਕੰਮ ਤੇ ਪਰਤਣਗੇ ਵਾਪਸ
ਚੰਡੀਗੜ੍ਹ,25 ਮਾਰਚ(ਵਿਸ਼ਵ ਵਾਰਤਾ)- ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਹੜਤਾਲ ਤੇ ਗਏ ਪੀਜੀਆਈ ਚੰਡੀਗੜ੍ਹ ਦੇ ਠੇਕਾ ਮੁਲਾਜ਼ਮਾਂ ਨੇ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੜਤਾਲ ਤੇ ਸਟੇਅ ਲਾਈ ਹੋਈ ਹੈ। ਠੇਕਾ ਮੁਲਾਜ਼ਮ ਨੇਤਾਵਾਂ ਨੇ ਬਿਆਨ ਦਿੱਤਾ ਹੈ ਕਿ ਥੋੜ੍ਹੀ ਦੇਰ ਵਿੱਚ ਹੀ ਸਾਰੇ ਕਰਮਚਾਰੀ ਵਾਪਸ ਕੰਮ ਤੇ ਚਲੇ ਜਾਣਗੇ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ ਵਿੱਚ ਵੀ ਆਪਣਾ ਜਵਾਬ ਦਰਜ ਕਰਨਗੇ।























