ਥਾਣਾ ਮੁੱਖੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਮਾਨਸਾ, 12 ਅਗਸਤ : ਸੀਨੀਅਰ ਕਪਤਾਨ ਪੁਲੀਸ ਵਿਜੀਲੈਂਸ ਬਿਊਰੋ ਬਠਿੰਡਾ ਦੀ ਅਗਵਾਈ ਹੇਠ ਯੂਨਿਟ ਮਾਨਸਾ ਦੀ ਟੀਮ, ਜਿਸ ਦੀ ਅਗਵਾਈ ਉਪ ਕੁਪਤਾਨ ਪੁਲੀਸ ਮਾਨਸਾ ਕਰ ਰਹੇ ਸਨ, ਨੇ ਥਾਣਾ ਝੁਨੀਰ ਵਿਖੇ ਤਾਇਨਾਤ ਐਸ.ਆਈ ਜਗਦੇਵ ਸਿੰਘ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।ਉਪ ਕੁਪਤਾਨ ਪੁਲੀਸ ਵਿਜੀਲੈਂਸ ਵਿਭਾਗ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਦਾਈ ਮਲਕੀਤ ਸਿੰਘ ਵਾਸੀ ਪਿੰਡ ਕੁੱਤੀਵਾਲਾ ਕਲਾਂ ਦੀ ਪਤਨੀ ਹਰਜਿੰਦਰ ਕੌਰ ਦੇ ਬਿਆਨਾਂ ਤੇ ਮੁਕਦਮਾ ਨੰਬਰ 71, 13-7-2021ਅਧੀਨ ਧਾਰਾ 376,506,120-ਬੀ, 379-ਏ, ਆਈਪੀਸੀ ਥਾਣਾ ਮੌੜ (ਬਠਿੰਡਾ) ਵਿਖੇ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜੁਰਮ ਦਾ ਵਕੂਆ ਥਾਣਾ ਝੁਨੀਰ ਵਿਖੇ ਹੋਣ ਕਾਰਨ ਮਾਮਲੇ ਦੀ ਤਫਤੀਸ਼ ਥਾਣਾ ਝੁਨੀਰ ਵੱਲੋਂ ਕੀਤੀ ਜਾਣ ਲੱਗੀ। ਉਨ੍ਹਾਂ ਕਿਹਾ ਕਿ ਮੁਕਦਮੇ ਵਿੱਚ ਕਸੂਰਵਾਰਾਂ ਨੂੰ ਗਿ੍ਫ਼ਤਾਰ ਕਰਨ ਅਤੇ ਬਣਦੀ ਅਗਲੀ ਕਾਰਵਾਈ ਕਰਨ ਬਦਲੇ 30 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਮਿੰਨਤਾਂ ਤਰਲੇ ਕਰਨ ਤੇ 15000/- ਰੁਪਏ ਵਿੱਚ ਰਾਜੀ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸ ਵੱਲੋਂ 5000/- ਰੁਪਏ ਪਹਿਲਾਂ ਹੀ ਹਾਸਲ ਕਰ ਲਏ ਗਏ। ਉਨ੍ਹਾਂ ਕਿਹਾ ਕਿ 10000/- ਰੁਪਏ ਵਿੱਚੋਂ 9000/- ਰੁਪਏ ਅੱਜ ਦਿੱਤੇ ਜਾਣ ਸਨ।ਮੁਦੱਈ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਵਿਜੀਲੈਂਸ ਵਿਭਾਗ ਨੇ ਮੁਕਦਮਾ ਨੰਬਰ 10, 2021 ਅਧੀਨ ਧਾਰਾ 7,7-ਏ ਪੀ.ਸੀ ਐਕਟ 1988 ਐਜ ਅਮੈਡਿਡ ਬਾਏ 2018 ਦਰਜ ਐਸ.ਆਈ ਜਗਦੇਵ ਸਿੰਘ ਨੂੰ ਟਰੈਪ ਲਗਾਕੇ ਉਸ ਨੂੰ ਝੁਨੀਰ ਵਿਖੇ ਪ੍ਰਾਈਵੇਟ ਰਿਹਾਇਸ਼ ਵਿੱਚੋਂ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।