
ਨਵੀਂ ਦਿੱਲੀ, 19 ਦਸੰਬਰ – ਦਿੱਲੀ ਮੈਟਰੋ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ| ਇਹ ਹਾਦਸਾ ਇੱਕ ਟਰਾਇਲ ਦੌਰਾਨ ਵਾਪਰਿਆ, ਜਦੋਂ ਕਾਲਿੰਦੀ ਕੁੰਜ ਨਜ਼ਦੀਕ ਕੰਧ ਨੂੰ ਢਾਹ ਕੇ ਡਰਾਈਵਰਲੈੱਸ ਮੈਟਰੋ ਬਾਹਰ ਨਿਕਲ ਆਈ| ਇਸ ਹਾਦਸੇ ਦੌਰਾਨ ਸਾਰੇ ਅਧਿਕਾਰੀ ਹੈਰਾਨ ਰਹਿ ਗਏ|
ਦੱਸਣਯੋਗ ਹੈ ਕਿ ਇਸ ਮੈਟਰੋ ਦਾ ਉਦਘਾਟਨ ਕੁਝ ਦਿਨਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨ ਵਾਲੇ ਹਨ|




















