ਵੱਡਾ ਹਾਦਸਾ ਟਲ਼ਿਆ : ਮੋਦੀ ਰਿਜ਼ੌਰਟ ਨੇੜੇ ਕਾਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਜਲੰਧਰ ,, 29 ਮਾਰਚ (ਅਸ਼ਵਨੀ ਠਾਕੁਰ) ਬੀਤੀ ਦੇਰ ਤਕਰੀਬਨ 9 ਵਜੇ ਦੇ ਕਰੀਬ ਜਲੰਧਰ ਫ਼ਗਵਾੜਾ ਜੀਟੀ ਰੋਡ ‘ਤੇ ਬੜਿੰਗ ਮੋਦੀ ਰਿਜ਼ੌਰਟ ਦੇ ਅੱਗੇ ਇਕ ਸਵਿਫਟ ਕਾਰ ਨੰਬਰ PBO8-CE-1313 ਨੂੰ ਅਚਾਨਕ ਅੱਗ ਲਾਈ।
ਜਾਣਕਾਰੀ ਮੁਤਾਬਕ ਸਵਿਫਟ ਗੱਡੀ ਚਾਲਕ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਤੱਲਣ ਸਾਹਿਬ ਗੁਰਦੁਆਰੇ ਵਿਚ ਸੇਵਾ ਕਰਕੇ ਵਾਪਸ ਸ਼ਹਿਰ ਵੱਲ ਜਾ ਰਿਹਾ ਸੀ ਕਿ ਅਚਾਨਕ ਬੜਿੰਗ ਮੋਦੀ ਰਿਜ਼ੌਰਟ ਦੇ ਅੱਗੇ ਪੁੱਜਦੀਆਂ ਹੀ ਪਹਿਲਾਂ ਉਸ ਦੀ ਗੱਡੀ ਦੀਆਂ ਲਾਈਟਾਂ ਬੰਦ ਹੋ ਗਈਆਂ ਤੇ ਨਾਲ ਹੀ ਸਟੇਰਿੰਗ ਜਾਮ ਹੋ ਗਿਆ। ਉਸਨੇ ਤੁਰੰਤ ਗੱਡੀ ਤੋਂ ਉੱਤਰ ਕੇ ਵੇਖਿਆ ਤਾਂ ਅੱਗੇ ਬੋਨਟ ‘ਚੋਂ ਧੂੰਆਂ ਨਿਕਲ ਰਿਹਾ ਸੀ ਤੇ ਇਕਦਮ ਅੱਗ ਲਗ ਗਈ। ਮੌਕੇ ‘ਤੇ ਗਸ਼ਤ ਕਰ ਰਹੀ ਪਰਾਗਪੁਰ ਪੁਲਿਸ ਅਤੇ ਰਾਹਗੀਰਾਂ ਨੇ ਮਿੱਟੀ ਅਤੇ ਪਾਣੀ ਸੁਟ ਕੇ ਅੱਗ ਨੂੰ ਬੁਜਾਇਆ।ਇਸ ਹਾਦਸੇ ਵਿਚ ਗੱਡੀ ਦਾ ਨੁਕਸਾਨ ਹੋਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।






















