ਵੱਖ-ਵੱਖ ਰਾਜਾਂ ਦੀਆਂ 6 ਵਿਧਾਨ ਸਭਾ, 1 ਲੋਕ ਸਭਾ ਜ਼ਿਮਨੀ ਚੋਣਾਂ ਲਈ ਗਿਣਤੀ ਜਾਰੀ
ਚੰਡੀਗੜ੍ਹ 8 ਦਸੰਬਰ(ਵਿਸ਼ਵ ਵਾਰਤਾ)- ਦੇਸ਼ ਦੇ 5 ਸੂਬਿਆਂ ‘ਚ 6 ਵਿਧਾਨ ਸਭਾ ਅਤੇ ਇਕ ਲੋਕ ਸਭਾ ਸੀਟ ‘ਤੇ ਹੋਈਆਂ ਉਪ ਚੋਣਾਂ ਦੀ ਗਿਣਤੀ ਜਾਰੀ ਹੈ। ਬਿਹਾਰ ਦੀ ਕੁਧਾਨੀ ਵਿਧਾਨ ਸਭਾ ਸੀਟ ‘ਤੇ ਭਾਜਪਾ ਸਿਰਫ 1151 ਸੀਟਾਂ ਨਾਲ ਅੱਗੇ ਹੈ। ਦੂਜੇ ਪਾਸੇ ਯੂਪੀ ਦੀ ਮੈਨਪੁਰੀ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਡਿੰਪਲ ਯਾਦਵ 1.50 ਲੱਖ ਵੋਟਾਂ ਨਾਲ ਅੱਗੇ ਹੈ। ਇੱਥੇ ਭਾਜਪਾ ਉਮੀਦਵਾਰ ਰਘੂਰਾਜ ਸ਼ਾਕਿਆ ਉਨ੍ਹਾਂ ਦੇ ਸਾਹਮਣੇ ਹਨ। ਦੂਜੇ ਪਾਸੇ ਰਾਮਪੁਰ ਵਿੱਚ ਵੀ ਸਪਾ ਭਾਜਪਾ ਨੂੰ ਮੁਕਾਬਲਾ ਦੇ ਰਹੀ ਹੈ। ਇੱਥੇ ਆਜ਼ਮ ਖਾਨ ਦੇ ਕਰੀਬੀ ਆਸਿਮ ਰਜ਼ਾ ਸਪਾ ਦੀ ਤਰਫੋਂ ਚੋਣ ਲੜ ਰਹੇ ਹਨ। ਖਤੌਲੀ ‘ਚ ਭਾਜਪਾ ਸ਼ੁਰੂਆਤੀ ਰੁਝਾਨਾਂ ‘ਚ ਅੱਗੇ ਸੀ ਪਰ ਹੁਣ ਦੂਜੇ ਨੰਬਰ ‘ਤੇ ਆ ਗਈ ਹੈ।
ਰਾਜਸਥਾਨ ਦੀ ਸਰਦਾਰਸ਼ਹਿਰ ਸੀਟ ਤੋਂ ਕਾਂਗਰਸ ਦੇ ਅਨਿਲ ਸ਼ਰਮਾ ਅਤੇ ਛੱਤੀਸਗੜ੍ਹ ਦੇ ਭਾਨੂਪ੍ਰਤਾਪਪੁਰ ਤੋਂ ਕਾਂਗਰਸ ਦੀ ਸਾਵਿਤਰੀ ਮਾਂਡਵੀ ਅੱਗੇ ਚੱਲ ਰਹੀ ਹੈ।























