ਚੰਡੀਗੜ੍ਹ, 13 ਫਰਵਰੀ (ਵਿਸ਼ਵ ਵਾਰਤਾ) : ਭਲਕੇ 14 ਫਰਵਰੀ ਨੂੰ ਵੇਲਨਟਾਈਨ ਡੇਅ ਹੈ| ਵੇਲਨਟਾਈਨ ਡੇਅ ਜਿਥੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ, ਉਥੇ ਭਾਰਤ ਵਿਚ, ਖਾਸ ਕਰਕੇ ਸ਼ਹਿਰਾਂ ਵਿਚ ਨੌਜਵਾਨ ਵਰਗ ਇਸ ਨੂੰ ਧੂਮਧਾਮ ਨਾਲ ਮਨਾਉਂਦੇ ਹਨ| ਇਸ ਦੌਰਾਨ ਵੇਲਨਟਾਈਨ ਡੇਅ ਮੌਕੇ ਕਿਸੇ ਅਣਹੋਣੀ ਘਟਨਾ ਨਾ ਵਾਪਰੇ, ਇਸ ਲਈ ਚੰਡੀਗੜ੍ਹ ਪੁਲਿਸ ਵੱਲੋਂ ਸ਼ਹਿਰ ਵਿਚ ਚੌਕਸੀ ਵਧਾ ਦਿੱਤੀ ਗਈ ਹੈ| ਪੁਲਿਸ ਵੱਲੋਂ ਥਾਂ-ਥਾਂ ਨਾਕੇ ਲਗਾਏ ਜਾਣਗੇ ਤਾਂ ਕਿ ਕੋਈ ਵੀ ਨੌਜਵਾਨ ਕਿਸੇ ਵੀ ਲੜਕੀ ਜਾਂ ਕਿਸੇ ਹੋਰ ਨਾਲ ਗਲਤ ਹਰਕਤ ਨਾ ਕਰ ਸਕੇ|
ਚੰਡੀਗੜ੍ਹ ਪੁਲਿਸ ਦੀ ਐਸ.ਐਸ.ਪੀ ਨਿਲੰਬਰੀ ਵਿਜੇ ਜਗਦਲੇ ਵੀ ਖੁਦ ਨਿਗਰਾਨੀ ਕਰਦੇ ਨਜ਼ਰ ਆਉਣਗੇ| ਇਸ ਮੌਕੇ ਜੇਕਰ ਕਿਸੇ ਵਲੋਂ ਗਲਤ ਹਰਕਤ ਜਾਂ ਹੁੜਦੰਗ ਮਚਾਉਣ ਦੀ ਕੋਸ਼ਿਸ਼ ਕੀਤੀ ਗਈ ਚੰਡੀਗੜ੍ਹ ਪੁਲਿਸ ਵੱਲੋਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ|
ਦੱਸਣਯੋਗ ਹੈ ਕਿ ਵੇਲੇਨਟਾਈਨ ਡੇਅ ਪੱਛਮ ਦਾ ਰਵਾਇਤੀ ਤਿਉਹਾਰ ਹੈ| ਸ਼ਿਵ ਸੈਨਾ ਅਤੇ ਸੰਘ ਪਰਿਵਾਰ ਦੇ ਕਈ ਸੰਗਠਨਾਂ ਨੇ ਇਸ ਨੂੰ ਭਾਰਤੀ ਸੰਸਕ੍ਰਿਤੀ ਦੇ ਵਿਰੁੱਧ ਸਮਝਦਿਆਂ ਕਈ ਮਹਾਨਗਰਾਂ ਵਿਚ ਇਸ ਦਾ ਵਿਰੋਧ ਕੀਤਾ|
ਅੱਜ ਮੈਂ ਤੁਹਾਡੇ ਵਿਚਕਾਰ ਦੇਸ਼ ਨੂੰ ਬਚਾਉਣ ਦੀ ਅਪੀਲ ਕਰਨ ਆਇਆ ਹਾਂ, ਮੈਨੂੰ ਪੰਜਾਬ ਦੇ ਲੋਕਾਂ ਦੀ ਆਜ਼ਾਦੀ, ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਵਿੱਚ ਹਰ ਪੰਜਾਬੀ ਦੇ ਸਹਿਯੋਗ ਦੀ ਲੋੜ ਹੈ – ਕੇਜਰੀਵਾਲ
ਅੱਜ ਮੈਂ ਤੁਹਾਡੇ ਵਿਚਕਾਰ ਦੇਸ਼ ਨੂੰ ਬਚਾਉਣ ਦੀ ਅਪੀਲ ਕਰਨ ਆਇਆ ਹਾਂ, ਮੈਨੂੰ ਪੰਜਾਬ ਦੇ ਲੋਕਾਂ ਦੀ ਆਜ਼ਾਦੀ, ਲੋਕਤੰਤਰ ਅਤੇ...