ਚੰਡੀਗੜ੍ਹ ( ਅੰਕੁਰ ) ਚੱਢਾ ਨੇ ਮੇਰੀ ਇੱਜਤ ਨਾਲ ਖਿਲਵਾੜ ਕੀਤਾ ਇਹ ਕਹਿਣਾ ਹੈ ਉਸ ਪੀੜਤ ਔਰਤ ਜਿਸਦੀ ਕੁਝ ਦਿਨ ਪਹਿਲਾ ਹੀ ਇਕ ਵੀਡੀਓ ਵਾਇਰਲ ਹੋਈ ਸੀ ਦਸ ਦਈਏ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦਾ ਇੱਕ ਮਹਿਲਾ ਦੇ ਨਾਲ ਵੀਡੀਓ ਵਾਇਰਲ ਹੋਈ ਸੀ ਜਿਸ ਦੀ ਮੀਡੀਆ ਵਿਚ ਵੀ ਕਾਫੀ ਚਰਚਾ ਹੈ।
ਇਸ ਸਿਲਸਲੇ ਵਿਚ ਪੀੜਤ ਮਹਿਲਾ ਨੇ ਚਰਨਜੀਤ ਸਿੰਘ ਚੱਢਾ ਅਤੇ ਉਸਦੇ ਬੇਟੇ ਇੰਦਰਬੀਰ ਸਿੰਘ ਚੱਢਾ ਖਿਲਾਫ ਪੰਜਾਬ ਦੇ ਡੀਜੀਪੀ ਨੂੰ ਇੱਕ ਪੱਤਰ ਲਿਖਿਆ ਹੈ।