ਵਿਸ਼ਵ ਹੋਮਿਓਪੈਥੀ ਦਿਵਸ ਦੇ ਮੌਕੇ ਮੈਨਕਾਈਂਡ ਚਿਕਿਤਸਾ ਅਰੋਗ ਮਿਸ਼ਨ, ਹੁਸ਼ਿਆਰਪੁਰ ਵਲੋਂ ਕਰਵਾਇਆ ਗਿਆ ਸੈਮੀਨਾਰ
ਹੁਸ਼ਿਆਰਪੁਰ 11 ਅਪ੍ਰੈਲ : ( ਵਿਸ਼ਵ ਵਾਰਤਾ ) ਵਿਸ਼ਵ ਹੋਮਿਓਪੈਥੀ ਦਿਵਸ ਦੇ ਮੌਕੇ ਤੇ ਮੈਨਕਾਈਂਡ ਚਿਕਿਤਸਾ ਅਰੋਗ ਮਿਸ਼ਨ, ਹੁਸ਼ਿਆਰਪੁਰ ਵਲੋਂ ਇਕ ਸੈਮੀਨਾਰ ਸਥਾਨਕ ਹੋਟਲ ਫਾਈਨ-ਡਾਈਨ ਵਿਖੇ ਕਰਵਾਇਆ ਗਿਆ, ਜਿਸਦੇ ਪ੍ਰਮੁੱਖ ਬੁਲਾਰੇ ਡਾ.ਅਜੈ ਬੱਗਾ ਐਮ.ਡੀ., ਫੈਲੋ ਡਰੱਗ ਏਵਿਊਜ਼ (ਡਬਲਯੂ.ਐਚ.ਓ.) ਸਨ। ਸਮਾਰੋਹ ਦੀ ਪ੍ਰਧਾਨਗੀ ਪ੍ਰਮੁੱਖ ਬੁਲਾਰੇ ਦੇ ਨਾਲ ਡਾ.ਹਰਜਿੰਦਰ ਸਿੰਘ ਓਬਰਾਏ. ਅਤੇ ਗਜ਼ਲ ਗਾਇਕ ਬਲਰਾਜ ਸਿੰਘ ਨੇ ਕੀਤੀ। ਪ੍ਰੋਗਰਾਮ ਦਾ ਮੰਚ ਸੰਚਾਲਨ ਬਹੁ-ਰੰਗ ਕਲਾ ਮੰਚ ਦੇ ਸਕੱਤਰ ਮਹੇਸ਼ ਕੁਮਾਰ ਨੇ ਕੀਤਾ।ਸੈਮੀਨਾਰ ਦੇ ਸ਼ੁਰੂ ਵਿੱਚ ਡਾ.ਹਰਿੰਦਰ ਸਿੰਘ ਓਬਰਾਏ ਨੇ ਆਏ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਹੋਮਿਓਪੈਥੀ ਦੇ ਜਨਮਦਾਦਾ ਡਾ.ਸੈਮੂਏਲ ਹੈਨੀਮੈਨ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਧਾਰਨਾ ਗਲਤ ਹੈ ਕਿ ਹੋਮਿਓਪੈਥੀ ਦਵਾਈਆਂ ਦੇਰ ਨਾਲ ਅਸਰ ਕਰਦੀਆਂ ਹਨ। ਉਨਾਂ ਨੇ ਕਿਹਾ ਕਿ ਹੋਮਿਓਪੈਥੀ ਦਵਾਈਆਂ ਦਾ ਅਸਰ ਟੀਕੇ ਤੋਂ ਵੀ ਜਲਦੀ ਹੁੰਦਾ ਹੈ। ਇਸ ਪੈਥੀ ਵਿੱਚ ਅਨੇਕ ਲਾ-ਇਲਾਜ ਬਿਮਾਰੀਆਂ ਅਤੇ ਆਪਰੇਸ਼ਨ ਵਾਲੇ ਮਰੀਜ਼ਾ ਦਾ ਇਲਾਜ ਵੀ ਦਵਾਈਆਂ ਨਾਲ ਸੰਭਵ ਹੈ, ਜਿਵੇਂ ਕਿ ਕੈਂਸਰ, ਦਮਾ, ਗਠੀਆ, ਚੰਬਲ, ਐਲਰਜੀ, ਪੁਰਾਣਾ ਜ਼ੁਕਾਮ, ਰਸੌਲੀਆਂ ਆਦਿ ਸ਼ਾਮਲ ਹਨ। ਇਸ ਮੌਕੇ ਤੇ ਮੁੱਖ ਬੁਲਾਰੇ ਡਾ. ਅਜੈ ਬੱਗਾ ਨੇ ਕਿਹਾ ਕਿ ਹੋਮਿਓਪੈਥੀ ਅੱਜ ਦੇ ਸਮੇਂ ਦੀ ਮੰਗ ਹੈ, ਉਨ੍ਹਾਂ ਨੇ ਲੋਕਾਂ ਨੂੰ ਵਿਕਲਪਿਕ ਇਲਾਜ ਪੱਦਤੀ ਪ੍ਰਣਾਲੀਆਂ ਨੂੰ ਅਪਨਾਉਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਹੋਮਿਓਪੈਥੀ ਸਭ ਤੋਂ ਵੱਧੀਆ ਵਿਕਲਪ ਹੈ।ਉਨਾਂ ਨੇ ਹੋਮਿਓਪੈਥੀ ਡਾਕਟਰਾਂ ਤੋਂ ਸਿਰਫ ਹੋਮਿਓਪੈਥੀ ਦਵਾਈਆਂ ਇਸਤੇਮਾਲ ਕਰਨ ਦੀ ਅਪੀਲ ਕੀਤੀ। ਡਾ.ਬੱਗਾ ਨੇ ਅੱਗੇ ਕਿਹਾ ਕਿ ਭਾਰਤ ਵਰਗੇ ਗਰੀਬ ਦੇਸ਼ ਦੇ ਲਈ ਹੋਮਿਓਪੈਥੀ ਸਭ ਤੋਂ ਸਸਤਾ ਅਤੇ ਅਸਰਦਾਰ ਵਿਕਲਪ ਹੈ। ਇਸ ਮੌਕੇ ਉਹਨਾ ਕਿਹਾ ਕਿ ਹੋਮਿਓਪੈਥੀ ਦੇ ਜਨਮਦਾਤਾ ਡਾ.ਸੈਮੂਏਲ ਹੈਨੀਮੈਨ ਦੇ 267ਵੇਂ ਜਨਮ ਦਿਵਸਦੇ ਮੌਕੇ ਤੇ ਹੋਮਿਓਪੈਥੀ ਡਾਕਟਰਾਂ ਨੂੰ ਡਾ.ਸੈਮੂਏਲ ਦੇ ਦੱਸੇ ਹੋਏ ਰਸਤੇ ਤੇ ਚੱਲਣ ਲਈ ਜ਼ੋਰ ਦਿੱਤਾ ਅਤੇ ਕਿਹਾ ਕਿ ਜੇ ਸਮਾਜ ਨੂੰ ਅੰਗਰੇਜ਼ੀ ਦਵਾਈਆਂ ਦੇ ਚੁੰਗਲ ਤੋਂ ਬਚਾਉਣਾ ਹੈ ਹੋਮਿਓਪੈਥੀ ਅਤੇ ਹੋਰ ਵਿਕਲਪਿਕ ਇਲਾਜ ਪੱਦਤੀ ਪ੍ਰਣਾਲੀਆਂ ਨੂੰ ਅਪਨਾਉਣਾ ਪਵੇਗਾ। ਉਨਾਂ ਕਿਹਾ ਕਿ ਮੈਨਕਾਈਂਡ ਚਿਕਿਤਸਾ ਅਰੋਸ ਮਿਸ਼ਨ ਦਾ ਸੰਕਲਪ ਹੈ ਕਿ ‘‘ ਸੇ ਬਾਏ ਬਾਏ ਟੂ ਐਲੋਪੈਥੀ“, ਤਦ ਹੀ ਸਾਡਾ ਦੇਸ਼ ਸਿਹਤਮੰਦ ਅਤੇ ਤੰਦਰੁਸਤ ਹੋ ਸਕੇਗਾ। ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਬੁਲਾਰੇ ਡਾ.ਅਜੈ ਬੱਗਾ, ਹੋਮਿਓਪੈਥੀ ਦੇ ਡਾਕਟਰ ਹਰਜਿੰਦਰ ਸਿੰਘ ਓਬਰਾਏ, ਡਾ.ਰੀਟਾ ਅਤੇ ਡਾ.ਰਵਨੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।