– ਖੇਤੀ, ਪਾਣੀ ਅਤੇ ਬਿਜਲੀ ਸਬੰਧੀ ਸਮੱਸਿਆਵਾਂ ਬਾਰੇ ਸੰਗਠਤ ਪਹੁੰਚ ਲਈ ਕੀਤੀ ਸ਼ਲਾਘਾ
– ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਟੀਮ ਵਲੋਂ ਵਿਆਪਕ ਪ੍ਰਾਜੈਕਟਾਂ ਨੂੰ ਸਪਾਂਸਰ ਕਰਨ ਲਈ ਸਹਾਇਤਾ ਦੀ ਪੇਸ਼ਕਸ਼
ਚੰਡੀਗੜ, 6 ਜੂਨ (ਵਿਸ਼ਵ ਵਾਰਤਾ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਖੇਤੀ, ਪਾਣੀ ਅਤੇ ਬਿਜਲੀ ਸਬੰਧੀ ਸਮੱਸਿਆਵਾਂ ਬਾਰੇ ਸਮੁੱਚੀ ਪਹੁੰਚ ਦੀ ਪ੍ਰਸ਼ੰਸਾ ਕਰਦੇ ਹੋਏ ਵਿਸ਼ਵ ਬੈਂਕ ਨੇ ਬੁੱਧਵਾਰ ਨੂੰ ਇਨ•ਾਂ ਮਹੱਤਵਪੂਰਨ ਖੇਤਰਾਂ ਵਿਚ ਲੰਮੀ ਮਿਆਦ ਦੇ ਵਿਆਪਕ ਹੱਲ ਲੱਭਣ ਲਈ ਸੂਬੇ ਦੇ ਪ੍ਰਾਜੈਕਟਾਂ ਨੂੰ ਸਪਾਂਸਰ ਕਰਨ ਦੀ ਪੇਸ਼ਕਸ਼ ਕੀਤੀ ਹੈ।
ਵਿਸ਼ਵ ਬੈਂਕ ਦੇ ਡਾਇਰੈਕਟਰ ਭਾਰਤ ਜੂਨੇਦ ਅਹਿਮਦ ਨੇ ਇਕ ਵਫਦ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਪੰਜਾਬ ਇਕਲੌਤਾ ਅਜਿਹਾ ਸੂਬਾ ਹੈ ਜੋ ਪਾਣੀ, ਖੇਤੀਬਾੜੀ ਅਤੇ ਬਿਜਲੀ ਨਾਲ ਸਬੰਧਤ ਸਮੱਸਿਆਵਾਂ ਬਾਰੇ ਇਕ ਸੰਗਠਿਤ ਹੱਲ-ਅਧਾਰਿਤ ਪਹੁੰਚ ਆਪਣਾਉਂਦਾ ਆ ਰਿਹਾ ਹੈ।
ਸ੍ਰੀ ਜੂਨੇਦ ਅਹਿਮਦ ਨੇ ਕਿਹਾ ਕਿ ਜੇ ਪੰਜਾਬ ਪਾਣੀ, ਊਰਜਾ ਅਤੇ ਖੇਤੀ ਦੀ ਚੁਣੌਤੀ ਦਾ ਸਾਹਮਣਾ ਕਰ ਲੈਂਦਾ ਹੈ ਤਾਂ ਇਹ ਛੋਟੇ ਪ੍ਰਾਜੈਕਟਾਂ ਨੂੰ ਹੋਰ ਵਧੀਆ ਅਤੇ ਵਿਆਪਕ ਪੱਧਰ ‘ਤੇ ਤਬਦੀਲ ਕਰਨ ਲਈ ਵਿਸ਼ਵ ਸਾਹਮਣੇ ਇਕ ਉਦਾਹਰਣ ਕਾਇਮ ਕਰੇਗਾ।
ਵਫ਼ਦ ਦੇ ਹੋਰ ਮੈਂਬਰਾਂ ਵਿਚ ਸੁਮਿਲਾ ਗੁਲਯਾਨੀ ਪ੍ਰੋਗਰਾਮ ਲੀਡਰ-ਸਸਟੇਨੇਬਲ ਡਿਵੈਲਪਮੈਂਟ; ਭਾਵਨਾ ਭਾਟੀਆ ਲੀਡ ਅਪਰੇਸ਼ਨਜ਼ ਅਫ਼ਸਰ-ਗਵਰਨੈਂਸ ਗਲੋਬਲ ਪ੍ਰੈਕਟਿਸ; ਜੋਹਨ ਬਲੋਕੁਵਿਸਟ ਪ੍ਰੋਗਰਾਮ ਲੀਡਰ ਹਿਊਮਨ ਡਿਵੈਲਪਮੈਂਟ; ਚਾਕਿਬ ਜੇਨਾਨੇ ਲੀਡ ਐਗਰੀਕਲਚਰ ਇਕੋਨੋਮਿਸਟ; ਕਵਿਤਾ ਸਰਸਵਤ ਸੀਨੀਅਰ ਪਾਵਰ ਇੰਜੀਨੀਅਰ ਅਤੇ ਮੋਹਿੰਦਰ ਗੁਲਾਟੀ ਐਨਰਜੀ ਸੈਕਟਰ ਐਕਸਪਰਟ ਸ਼ਾਮਲ ਸਨ।
ਮੁੱਖ ਮੰਤਰੀ ਨੇ ਵਫਦ ਨੂੰ ਦੱਸਿਆ ਕਿ ਸੂਬਾ ਭਰ ਵਿੱਚ ਪੀਣ ਵਾਲੇ ਪਾਣੀ ਖਾਸ ਕਰਕੇ ਦੱਖਣੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ, ਇੱਕ ਵੱਡੀ ਚੁਣੌਤੀ ਹੈ ਕਿਉਂਕਿ ਕਣਕ ਅਤੇ ਝੋਨੇ ਦੇ ਚੱਕਰ ਕਾਰਨ ਕਾਰਨ ਧਰਤੀ ਹੇਠਲਾਂ ਪਾਣੀ ਦਿਨੋ ਦਿਨ ਹੇਠਾਂ ਜਾ ਰਿਹਾ ਹੈ। ਉਨ•ਾਂ ਨੇ ਕਿਹਾ ਕਿ ਦਰਿਆਈ ਪਾਣੀ ਦਾ ਪ੍ਰਦੂਸ਼ਣ ਖਤਰਨਾਕ ਪੱਧਰ ਤੱਕ ਪੁੱਜ ਗਿਆ ਹੈ ਅਤੇ ਉਦਯੋਗ ਅਤੇ ਮਿਊਂਸਪਲ ਰਹਿੰਦ-ਖੁਹੰਦ ਨੇ ਦਰਿਆਈ ਪਾਣੀ ਨੂੰ ਬੁਰੀ ਤਰ•ਾਂ ਪ੍ਰਭਾਵਿਤ ਕੀਤਾ ਹੈ।
ਕੈਪਟਨ ਅਮਰਿੰਦਰ ਨੇ ਪਾਣੀ ਦੇ ਹੇਠਾਂ ਜਾਣ ਅਤੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਿਪਟਣ ਲਈ ਸੂਬਾ ਸਰਕਾਰ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਵਿਸ਼ਵ ਬੈਂਕ ਦੀ ਸਹਾਇਤਾ ਦੀ ਮੰਗ ਕੀਤੀ। ਇਸਦੇ ਨਾਲ ਹੀ ਉਨ•ਾਂ ਨੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਅਤੇ ਵਧੀਆ ਸਫਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਵਿਸ਼ਵ ਬੈਂਕ ਤੋਂ ਮਦਦ ਦੀ ਮੰਗ ਕੀਤੀ।
ਮੁੱਖ ਮੰਤਰੀ ਨੇ ਖੇਤੀਬਾੜੀ ਦੇ ਰਵਾਇਤੀ ਤਰੀਕਿਆਂ ਵਿਚ ਸੁਧਾਰ ਦੀ ਲੋੜ ‘ਤੇ ਜ਼ੋਰ ਦਿੱਤਾ, ਇਸ ਤੋਂ ਇਲਾਵਾ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੀ ਫਸਲ ਦੀ ਥਾਂ ਹੋਰਾਂ ਫਸਲਾਂ ਵੱਲ ਤਬਦੀਲ ਹੋਣ ਲਈ ਪ੍ਰੇਰਿਤ ਕੀਤਾ।
ਮੁੱਖ ਮੰਤਰੀ ਨੇ ਸੂਬੇ ਵਿੱਚ ਸ਼ਹਿਰੀਕਰਨ ਦੇ ਪ੍ਰਬੰਧਨ ਦਾ ਮੁੱਦਾ ਵੀ ਉਠਾਇਆ, ਜਿਸ ਬਾਰੇ ਵਿਸ਼ਵ ਬੈਂਕ ਦੀ ਟੀਮ ਨੇ ਕਿਹਾ ਕਿ ਮੌਜੂਦਾ ਮਾਡਲ ਜਾਂ ਤਾਂ ਭਾਰਤ ਜਾਂ ਚੀਨ ਦੇ ਮਾਡਲ ਵਾਂਗ ਹੋ ਸਕਦਾ ਹੈ, ਜਿੱਥੇ ਮੇਅਰਜ਼ ਨੂੰ ਮੈਨੇਜਰ ਵਜੋਂ ਨਿਯੁਕਤ ਕੀਤਾ ਗਿਆ ਸੀ.
ਬਿਜਲੀ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਟੀਮ ਨੂੰ ਅਪੀਲ ਕੀਤੀ ਕਿ ਸੂਬਾ ਸਰਕਾਰ ਨੂੰ ਹੋਰ ਵਿਭਿੰਨਤਾ ਲਿਆਉਣ ਵਿਚ ਮਦਦ ਦਿੱਤੀ ਜਾਵੇ। ਉਨ•ਾਂ ਨੇ ਇਸ ਸਬੰਧ ਵਿੱਚ ਨਵਿਆਉਣਯੋਗ ਊਰਜਾ ਦੇ ਸਰੋਤਾਂ ਦੀ ਗੱਲ ਆਖੀ ਜਿਨ•ਾਂ ਵਿੱਚ ਸੌਰ ਊਰਜਾ, ਗੈਸ ਅਧਾਰਿਤ ਅਤੇ ਪੌਣ ਊੁਰਜਾ ਸ਼ਕਤੀ ਆਦਿ ਸ਼ਾਮਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਗੈਸ ਆਧਾਰਤ ਬਿਜਲੀ ਪਲਾਂਟ ਸਥਾਪਤ ਕਰਨ ਲਈ ਸੂਬੇ ਨੂੰ ਜੀ.ਈ. ਸਮੇਤ ਵੱਖ-ਵੱਖ ਕੰਪਨੀਆਂ ਤੋਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ।
ਮੀਟਿੰਗ ਵਿੱਚ ਹਾਜ਼ਰ ਹੋਰਨਾਂ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈ ਵੀਰ ਜਾਖੜ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਏ ਵੇਨੂ ਪ੍ਰਸਾਦ ਅਤੇ ਵਿਸ਼ੇਸ਼ ਸਕੱਤਰ ਵਿੱਤ ਡਾ. ਅਭਿਨਵ ਤ੍ਰਿਖਾ ਸ਼ਾਮਲ ਸਨ।
ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ
ਇਸ ਵਾਰ 400 ਪਾਰ ਨਹੀਂ, ਸਗੋਂ ਭਾਜਪਾ ਦਾ ਬੇੜਾ ਪਾਰ ਕਰ ਦਿਓ-ਭਗਵੰਤ ਮਾਨ ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਦਾ ਬਠਿੰਡਾ...