ਹਾਕੀ ਦੇ ਸ਼ੌਕੀਨਾਂ ਨੂੰ ਜਿੰਨਾਂ ਦੁੱਖ ਰਾਤ ਨੀਦਰਲੈਂਡ ਪਾਸੋਂ ਭਾਰਤ ਦੇ ਹਾਰਨ ਦਾ ਹੋਇਆ, ਏਨੀ ਪੀੜ ਹੀ 1982 ਦੇ ਬੰਬਈ ਵਿਸ਼ਵ ਕੱਪ ਵਿਚ ਹਾਲੈਂਡ ਹੱਥੋਂ ਹਾਰਨ ਦੀ ਹੋਈ ਸੀ। ਉਦੋਂ ਵੀ ਮੇਜਬਾਨ ਭਾਰਤ ਸੀ। ਉਸ ਸਮੇਂ 12 ਟੀਮਾਂ ਭਾਗ ਲੈਂਦੀਆਂ ਸਨ ਅਤੇ ਦੋ ਪੂਲ ਹੁੰਦੇ ਸਨ, ਕੁਆਰਟਰ ਫਾਈਨਲ ਨਹੀਂ ਸੀ ਹੁੰਦਾ, ਸਿੱਧਾ ਸੈਮੀ ਫਾਈਨਲ ਹੀ ਹੁੰਦਾ ਸੀ। ਉਦੋਂ ਭਾਰਤ ਦੀ ਟੀਮ ਵਿਚ ਸੁਰਜੀਤ ਸਿੰਘ ਦੀ ਬਹੁਤ ਚੜ੍ਹਾਈ ਹੁੰਦੀ ਸੀ, ਉਹ ਫੁੱਲ ਬੈਕ ਖੇਡਦਾ ਸੀ ਅਤੇ ਰਾਤ ਵਾਲੇ ਮੈਚ ਵਾਂਗ ਗੋਲ ਉਤਾਰਨ ਲਈ ਉਹ ਹਾਲੈਂਡ ਦੇ ਅੱਗੇ ਗੋਲ ਪੋਲਾਂ ਤੱਕ ਵੀ ਜਾਣ ਲੱਗ ਗਿਆ ਸੀ, ਪਰ ਹਾਰ ਉਦੋਂ ਵੀ ਬਲਵਾਨ ਹੋ ਗਈ ਸੀ।
ਉਸ ਨੇ ਅਗਲਾ 1986 ਨੂੰ ਲੰਡਨ ਵਿਚ ਹੋਣ ਵਾਲੇ ਵਿਸ਼ਵ ਕੱਪ ਨੂੰ ਜਿੱਤਣ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ, ਪਰ ਉਸ ਕੱਪ ਵੇਲੇ ਨਾ ਉਹ ਆਪ ਇਸ ਦੁਨੀਆਂ ‘ਤੇ ਰਿਹਾ ਅਤੇ ਨਾ ਹੀ ਭਾਰਤ ਕਦੇ ਸੈਮੀ ਫਾਈਨਲ ਵਿਚ ਪੁੱਜਿਆ। ਲੰਡਨ ਵਿਸ਼ਵ ਕੱਪ ਵਿਚ ਭਾਰਤ ਦੀ ਸਭ ਤੋਂ ਹੇਠਲੀ ਪੁਜੀਸ਼ਨ ਰਹੀ ਸੀ।
ਭਾਵੇਂ ਰਾਂਝੇ ਦੇ ਤਖ਼ਤ ਹਜਾਰੇ ਬਰਾਤ ਲਿਜਾਣ ਵਾਂਗ ਅਸੀਂ ਬੜਾ ਕੁਝ ਸੋਚਿਆ ਸੀ, ਪਰ ਇਸ ਹਾਰ ਨੇ ਖੇੜਿਆਂ ਦੇ ਮਹਿਲਾਂ ਵਾਂਗ ਸਾਰਾ ਕੁਝ ਸੰਧੂਰ ਦੇ ਡੁੱਲਣ ਵਾਂਗ ਮੁੱਧਾ ਮਾਰ ਦਿੱਤਾ।
ਉਸ ਵੇਲੇ ਦਾਸ ਦੇ ਪੰਜਾਬੀ ਟ੍ਰਿਬਿਊਨ ਲਈ ਲਿਖੇ ਆਰਟੀਕਲ ਪੜ੍ਹਕੇ ਅੱਜ 32 ਵਰ੍ਹੇ ਪਹਿਲਾਂ ਦੀ ਹਾਰ ਅਤੇ ਤਾਜਾ ਹਾਰ ਦੀ ਚੀਸ ਇਕੋ ਜਿਹੀ ਜਾਪਦੀ ਹੈ।
ਆਈਪੀਐਲ ਵਿੱਚ ਅੱਜ ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਹੋਣਗੇ ਆਹਮੋ-ਸਾਹਮਣੇ
ਆਈਪੀਐਲ ਵਿੱਚ ਅੱਜ ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਹੋਣਗੇ ਆਹਮੋ-ਸਾਹਮਣੇ ਚੰਡੀਗੜ੍ਹ, 3ਮਈ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ...