ਵਿਵਾਦਿਤ ਫ਼ਿਲਮ ਹਮਾਰੇ ਬਾਰਾਂ ਕਰਨਾਟਕ ਹਾਈਕੋਰਟ ਵਲੋਂ ਬੈਨ
ਮੁੰਬਈ, 7 ਜੂਨ (ਵਿਸ਼ਵ ਵਾਰਤਾ):-ਮੁੰਬਈ ਹਾਈਕੋਰਟ ਵੱਲੋ 14 ਜੂਨ ਤੱਕ ਫਿਲਮ ਹਮਾਰੇ ਬਾਰਾਂ ਦੀ ਰਿਲੀਜ਼ ‘ਤੇ ਰੋਕ ਲਗਾਏ ਜਾਣ ਤੋਂ ਬਾਅਦ ਕਰਨਾਟਕ ਹਾਈਕੋਰਟ ਨੇ ਵੀ ਫਿਲਮ ‘ਤੇ ਬੈਨ ਲਗਾ ਦਿੱਤਾ ਹੈ। ਫ਼ਿਲਮ ਨੂੰ ਸਮੁਦਾਇਕ ਹਿੰਸਾ ਫੈਲਾਉਣ ਦੇ ਖ਼ਦਸ਼ੇ ਕਾਰਨ ਬੈਨ ਕੀਤਾ ਗਿਆ ਹੈ। ਫ਼ਿਲਮ ਆਪਣੇ ਵਿਸ਼ੇ ਅਤੇ ਸਮੱਗਰੀ ਕਰਕੇ ਲਗਾਤਾਰ ਵਿਵਾਦਾਂ ‘ਚ ਬਣੀ ਹੋਈ ਹੈ। ਫ਼ਿਲਮ ਦੇ ਟਰੇਲਰ ਨੂੰ ਦੇਖਣ ਤੋਂ ਬਾਅਦ ਕੁਝ ਧਾਰਮਿਕ ਸਮੁਦਾਏ ਵੱਲੋ ਇਸਨੂੰ ਲੈ ਕੇ ਇਤਰਾਜ ਪ੍ਰਗਟ ਕੀਤਾ ਸੀ ਜਿਸ ਕਾਰਨ ਕੋਰਟ ਵਲੋਂ ਫ਼ਿਲਮ ਨੂੰ ਬੈਨ ਕੀਤਾ ਗਿਆ ਹੈ।