ਵਿਰੋਧੀ ਪਾਰਟੀਂਆਂ ਨੇ ਕੀਤਾ ਸੰਸਦ ਤੋਂ ਵਿਜੇ ਚੌਂਕ ਤੱਕ ਪੈਦਲ ਮਾਰਚ
ਸਰਕਾਰ ਨੇ ਸੰਸਦ ਅੰਦਰ ਵਿਰੋਧੀ ਧਿਰਾਂ ਦੀ ਆਵਾਜ ਦਬਾਈ-ਵਿਰੋਧੀ ਧਿਰ
![]()
ਚੰਡੀਗੜ੍ਹ,12 ਅਗਸਤ(ਵਿਸ਼ਵ ਵਾਰਤਾ) ਸੰਸਦ ਦਾ ਮਾਨਸੂਨ ਸ਼ੈਸ਼ਨ ਜੋ ਕਿ ਆਪਣੇ ਤੈਅ ਸਮੇਂ ਤੋਂ ਦੋ ਦਿਨ ਪਹਿਲਾਂ ਹੀ ਕੱਲ੍ਹ ਖਤਮ ਕਰ ਦਿੱਤਾ ਗਿਆ ਸੀ,ਨੂੰ ਲੈ ਕੇ ਵਿਰੋਧੀ ਧਿਰਾਂ ਨੇ ਅੱਜ ਸੰਸਦ ਭਵਨ ਤੋਂ ਵਿਜੈ ਚੌਂਕ ਤੱਕ ਪੈਦਲ ਮਾਰਚ ਕੀਤਾ। ਇਸ ਮਾਰਚ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸਮੁੱਚੀ ਵਿਰੋਧੀ ਪਾਰਟੀਆਂ ਨੇ ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਵਿਰੋਧੀ ਪਾਰਟੀਆਂ ਦੀ ਆਵਾਜ ਦਬਾ ਰਹੀ ਹੈ ਅਤੇ ਸੰਸਦ ਵਿੱਚ ਕਿਸੇ ਵੀ ਮੁੱਦੇ ਤੇ ਚਰਚਾ ਕਰਨ ਤੋਂ ਭੱਜਦੀ ਰਹੀ ਹੈ।























