IPL 2021 ਸੀਜ਼ਨ 14
ਵਿਰਾਟ ਦੀ ‘ਸੈਨਾ’ ਰਾਜਸਥਾਨ ਰਾਇਲਜ਼ ਤੇ ਪਈ ਭਾਰੀ
ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਰਾਜਸਥਾਨ ਰਾਇਲਜ਼ ਨਾਲ ਸੀ ਟੱਕਰ
ਚੰਡੀਗੜ੍ਹ, 22ਅਪ੍ਰੈਲ (ਵਿਸ਼ਵ ਵਾਰਤਾ)- ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜ਼ਨ ਜਾਰੀ ਹੈ। ਅੱਜ ਦਾ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ। ਅੱਜ ਦਾ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ 10 ਵਿਕਟਾਂ ਨਾਲ ਆਪਣੇ ਨਾਮ ਕਰ ਲਿਆ। ਦੱਸ ਦੱਇਏ ਕਿ ਸੰਜੂ ਸੈਮਸਨ ਦੀ ਅਗਵਾਈ ਵਾਲੀ ਟੀਮ ਰਾਜਸਥਾਨ ਰਾਇਲਜ਼ ਨੇ ਪਹਿਲਾਂ ਬੱਲੇਬਾਜੀ ਕਰਦਿਆਂ 9ਵਿਕਟਾਂ ਗਵਾ ਕੇ 177 ਰਨ ਬਣਾਏ ਸਨ।ਆਰਸੀਬੀ ਟੀਮ ਵੱਲੋਂ ਕੈਪਟਨ ਵਿਰਾਟ ਕੋਹਲੀ ਅਤੇ ਦੇਵ ਪੱਡੀਕਲ ਨੇ ਵਧਿਆ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਜਿੱਤ ਦਵਾਈ। ਜਿਸ ਵਿੱਚ ਵਿਰਾਟ ਨੇ 72 ਅਤੇ ਦੇਵ ਨੇ 101 ਰਨ ਬਣਾ ਕੇ ਜਿੱਤ ਆਪਣੇ ਨਾਮ ਕੀਤੀ।





















