ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਜ ਅੱਜ
ਵਿਧਾਨ ਸਭਾ ਵਿੱਚ ਪ੍ਰਮੁੱਖ ਸ਼ਖ਼ਸ਼ਿਅਤਾਂ ਦੇ ਨਾਲ ਅੰਦੋਲਨ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਵੀ ਦਿੱਤੀ ਗਈ ਸ਼ਰਧਾਂਜਲੀ
11 ਵਜੇ ਤੱਕ ਅਗਲੀ ਕਾਰਵਾਈ ਮੁਲਤਵੀ

ਚੰਡੀਗੜ੍ਹ,3 ਸਤੰਬਰ(ਵਿਸ਼ਵ ਵਾਰਤਾ)ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਕ ਦਿਨਾ ਸ਼ੈਸ਼ਨ ਜੋ ਕਿ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕੀਤਾ ਗਿਆ ਹੈ,ਅੱਜ ਸਵੇਰੇ 10 ਵਜੇ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ 10 ਵਜੇ ਵਿਧਾਨ ਸਭਾ ਦੇ ਪਿਛਲੇ ਸ਼ੈਸ਼ਨ ਤੋਂ ਲੈ ਕੇ ਹੁਣ ਤੱਕ ਉਹਨਾਂ ਪ੍ਰਮੁੱਖ ਸ਼ਖਸ਼ੀਅਤਾਂ ਜਿਨ੍ਹਾਂ ਦਾ ਇਸ ਕਾਲ ਦੌਰਾਨ ਦਿਹਾਂਤ ਹੋ ਗਿਆ, ਨੂੰ ਸ਼ਰਧਾਂਜਲੀ ਦਿੱਤੀ ਗਈ। ਜਿਸ ਤੋਂ ਬਾਅਦ ਅੱਧੇ ਘੰਟੇ ਲਈ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ 11 ਵਜੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪ੍ਰੋਗਰਾਮ ਦੀ ਸ਼ੁਰੂਆਤ ਹੋਵੇਗੀ।
ਜਿਨ੍ਹਾਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ:-
1.ਆਰ ਐੱਲ ਭਾਟੀਆ, ਸਾਬਕਾ ਯੂਨੀਅਨ ਮਨਿਸਟਰ
2.ਗੁਰਨਾਮ ਸਿੰਘ ਅਬੁਲ ਖੁਰਾਨਾ ,ਸਾਬਕਾ ਮੰਤਰੀ
3.ਗੁਲਜ਼ਾਰ ਸਿੰਘ, ਸਾਬਕਾ ਮੰਤਰੀ
4.ਸੁਰਜੀਤ ਕੌਰ ਕਲਕਟ, ਸਾਬਕਾ ਮੰਤਰੀ
5.ਚੌਧਰੀ ਰਾਧਾ ਕ੍ਰਿਸ਼ਨ, ਸਾਬਕਾ ਮੰਤਰੀ
6.ਇੰਦਰਜੀਤ ਸਿੰਘ ਜ਼ੀਰਾ, ਸਾਬਕਾ ਰਾਜ ਮੰਤਰੀ
7.ਜਗਦੀਸ਼ ਸਾਹਨੇ, ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ
8.ਸੁਦਰਸ਼ਨ ਸਿੰਘ ਮਰਾੜ, ਸਾਬਕਾ ਵਿਧਾਇਕ
9.ਜਗਰਾਜ ਸਿੰਘ ਗਿੱਲ, ਸਾਬਕਾ ਵਿਧਾਇਕ
10.ਸ਼ਹੀਦ ਪ੍ਰਭਜੀਤ ਸਿੰਘ , ਸਿਪਾਹੀ
11.ਕਾਲਾ ਸਿੰਘ, ਸੁਤੰਤਰਤਾ ਸੈਨਾਨੀ
12.ਗੁਰਦੇਵ ਸਿੰਘ, ਸੁਤੰਤਰਤਾ ਸੈਨਾਨੀ
13.ਰਣਜੀਤ ਸਿੰਘ, ਸੁਤੰਤਰਤਾ ਸੈਨਾਨੀ
14.ਸੁਲੱਖਣ ਸਿੰਘ, ਸੁਤੰਤਰਤਾ ਸੈਨਾਨੀ
15.ਮਿਲਖਾ ਸਿੰਘ, ਐਥਲੀਟ
16.ਮਾਨ ਕੌਰ,ਐਥਲੀਟ
17.ਵਾਈ.ਐਸ.ਰੱਤੜਾ, ਰਿਟਾ.ਆਈਏਐੱਸ
18.ਮੁਹੰਮਦ ਇਜ਼ਹਾਰ ਆਲਮ,ਰਿਟਾ.ਆਈਪੀਐੱਸ
19.ਰਸ਼ਪਾਲ ਮਲਹੋਤਰਾ,ਫਾਊਂਡਰ ਸੀਆਰਆਰਆਈਡੀ
20.ਮਹਿੰਦਰ ਕੌਰ,ਕੈਬਨਿਟ ਰੈਂਕ
21.ਕੁਲਦੀਪ ਸਿੰਘ ਧੌਸ, ਸਾਬਕਾ ਐਸਜੀਪੀਸੀ ਮੈਂਬਰ
ਇਸ ਦੇ ਨਾਲ ਹੀ ਪਿਛਲੇ 9 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਤੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਜਿਨ੍ਹਾਂ ਨੇ ਇਸ ਦੌਰਾਨ ਆਪਣੀ ਜਾਨ ਗਵਾ ਦਿੱਤੀ ਹੈ ,ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈ।






















