ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਹਿਮਾਚਲ ਪਹੁੰਚੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ
ਚੰਡੀਗੜ੍ਹ 10 ਅਕਤੂਬਰ(ਵਿਸ਼ਵ ਵਾਰਤਾ)- ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟਿਕਟ ਦੀ ਵੰਡ ਨੂੰ ਲੈ ਕੇ ਚੱਲ ਰਹੇ ਸਿਆਸੀ ਹੰਗਾਮੇ ਦਰਮਿਆਨ ਆਲ ਇੰਡੀਆ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦਿੱਲੀ ਤੋਂ ਸ਼ਿਮਲਾ ਪਹੁੰਚ ਗਈ ਹੈ। ਸੋਨੀਆ ਗਾਂਧੀ ਅਗਲੇ ਦੋ ਦਿਨ ਛਰਾਬੜਾ ਸਥਿਤ ਪ੍ਰਿਅੰਕਾ ਗਾਂਧੀ ਵਾਡਰਾ ਦੇ ਘਰ ਰੁਕਣਗੇ। ਦੱਸ ਦਈਏ ਕਿ ਪ੍ਰਿਅੰਕਾ ਗਾਂਧੀ 4 ਅਕਤੂਬਰ ਨੂੰ ਹੀ ਛਾਬੜਾ ਪਹੁੰਚੀ ਸੀ।
ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਨੇ ਦੱਸਿਆ ਕਿ ਇਹ ਸੋਨੀਆ ਗਾਂਧੀ ਦਾ ਨਿੱਜੀ ਦੌਰਾ ਹੈ। ਇਸ ਦੌਰਾਨ ਉਨ੍ਹਾਂ ਕੋਲ ਨੇਤਾਵਾਂ ਨੂੰ ਮਿਲਣ ਦਾ ਕੋਈ ਜਨਤਕ ਜਾਂ ਪ੍ਰੋਗਰਾਮ ਨਹੀਂ ਹੈ। ਇਸ ਦੇ ਨਾਲ ਹੀ ਪਾਰਟੀ ਦੇ ਕੁਝ ਸੂਤਰਾਂ ਦਾ ਕਹਿਣਾ ਹੈ ਕਿ ਜਿੱਥੇ ਸੋਨੀਆ ਗਾਂਧੀ 2 ਦਿਨਾਂ ਦੌਰਾਨ ਆਰਾਮ ਕਰੇਗੀ, ਉੱਥੇ ਹੀ ਉਹ ਸੂਬੇ ਦੇ ਕੁਝ ਕਾਂਗਰਸੀ ਆਗੂਆਂ ਨਾਲ ਵਨ-ਟੂ-ਵਨ ਮੀਟਿੰਗ ਵੀ ਕਰ ਸਕਦੇ ਹਨ।
ਇਸ ਦੇ ਨਾਲ ਹੀ 6 ਦਿਨਾਂ ਤੋਂ ਛਰਾਬੜਾ ‘ਚ ਰਹਿ ਰਹੀ ਪ੍ਰਿਅੰਕਾ ਗਾਂਧੀ 14 ਅਕਤੂਬਰ ਨੂੰ ਸੋਲਨ ‘ਚ ਕਾਂਗਰਸ ਦੀ ਚੋਣ ਜਨ ਸਭਾ ਨੂੰ ਸੰਬੋਧਨ ਕਰੇਗੀ। ਇਸ ਰੈਲੀ ਲਈ ਕਾਂਗਰਸ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।