ਵਿਧਾਨ ਸਭਾ ਚੋਣਾਂ ਦੌਰਾਨ ਕਪੂਰਥਲਾ ਜਿਲ੍ਹੇ ਵਿਚ ਬਣਨਗੇ 24 ਮਾਡਲ ਪੋਲਿੰਗ ਸਟੇਸ਼ਨ
ਵੋਟਰਾਂ ਦਾ ਫੁੱਲਾਂ ਤੇ ਰੰਗੋਲੀ ਨਾਲ ਹੋਵੇਗਾ ਸਵਾਗਤ
ਕਪੂਰਥਲਾ, 10 ਫਰਵਰੀ (ਵਿਸ਼ਵ ਵਾਰਤਾ);-ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਵੋਟਰਾਂ ਵਿਚ ਉਤਸ਼ਾਹ ਪੈਦਾ ਕਰਨ ਲਈ 24 ਮਾਡਲ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਜਿਲ੍ਹਾ ਚੋਣ ਅਫਸਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਵੋਟਰਾਂ ਨੂੰ ਵੋਟਿੰਗ ਵਾਲੇ ਦਿਨ ਵਿਸ਼ੇਸ਼ ਮਹਿਮਾਨ ਦਾ ਅਹਿਸਾਸ ਕਰਵਾਉਣ ਲਈ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।
ਇਨ੍ਹਾਂ ਪੋਲਿੰਗ ਸਟੇਸ਼ਨਾਂ ਉੱਪਰ ਰੰਗੋਲੀ, ਗੁਬਾਰੇ, ਸਜਾਵਟ, ਸਪੈਸ਼ਨ ਸਾਇਨ ਬੋਰਡ, ਪੋਸਟਰ, ਪੀਣ ਵਾਲਾ ਪਾਣੀ, ਵੋਟਰ ਸਹਾਇਤਾ ਡੈਸਕ, ਪਾਰਕਿੰਗ ਸਹੂਲਤ, ਸਵਾਗਤੀ ਪੱਤਰ, 18 ਸਾਲ ਵਾਲੇ ਵੋਟਰਾਂ ਦਾ ਫੁੱਲਾਂ ਨਾਲ ਸਵਾਗਤ, ਇੰਤਜ਼ਾਰ ਲਈ ਕੁਰਸੀਆਂ, ਅਖਬਾਰ ਤੇ ਮੈਗਜ਼ੀਨ ਦੀ ਸਹੂਲਤ ਹੋਵੇਗੀ।
ਇਨ੍ਹਾਂ ਵਿਚ ਸਰਕਾਰੀ ਸਕੂਲ ਨੰਗਲ ਲੁਬਾਣਾ,ਸਰਕਾਰੀ ਸਕੂਲ ਬੱਸੀ, ਸਰਕਾਰੀ ਸਕੂਲ ਖੱਸਣ, ਸਰਕਾਰੀ ਸਕੂਲ ਲੱਖਣ ਕੇ ਪੱਡੇ, ਸਰਕਾਰੀ ਸਕੂਲ ਢਿਲਵਾਂ, ਸਰਕਾਰੀ ਸਕੂਲ (ਲੜਕੀਆਂ) ਢਿਲਵਾਂ ਤੇ ਬੀ.ਡੀ.ਪੀ.ਓ ਦਫਤਰ ,
ਸਰਕਾਰੀ ਸਕੂਲ(ਲੜਕੇ), ਲਾਇਲਪੁਰ ਖਾਲਸਾ ਕਾਲਜ ਪੋਲਿੰਗ ਬੂਥ ਨੰਬਰ 141 ਤੇ 142 , ਸਰਕਾਰੀ ਸਕੂਲ ਸ਼ਾਹਵਾਲਾ ਅੰਦਰੀਸਾਂ,ਸਰਕਾਰੀ ਸਕੂਲ ਪਰਮਜੀਤ ਪੁਰਾ,ਸਰਕਾਰੀ ਸਕੂਲ ਜੱਬੋਵਾਲ , ਸਰਕਾਰੀ ਸਕੂਲ ਡਡਵਿੰਡੀ,ਸਰਕਾਰੀ ਸਕੂਲ (ਲੜਕੇ) ਸੁਲਤਾਨਪੁਰ ਲੋਧੀ,ਸਰਕਾਰੀ ਸਕੂਲ ਰਾਣੀਪੁਰ ਰਾਜਪੂਤਾਂ,ਸਰਕਾਰੀ ਸਕੂਲ ਪੰਡੋਰੀ , ਸਰਕਾਰੀ ਸਕੂਲ ਅਠੋਲੀ,ਸੰਤ ਸਵਰਨ ਦਾਸ ਮਾਡਲ ਸਕੂਲ ਹਾਦੀਆਬਾਦ, ਰਾਮਗੜੀਆਂਬੀ.ਐਡ ਕਾਲਜ ਸ਼ਾਮਿਲ ਹਨ।























