
ਹੁਸ਼ਿਆਰਪੁਰ, 13 ਜੁਲਾਈ (ਵਿਸ਼ਵ ਵਾਰਤਾ): ਮਹਿਲਾਵਾਂ ਦੀ ਸੁਰਖਿਆ ਤੇ ਰੁੱਤਬੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ । ਇਹੋ ਜਿਹੇ ਉਪਰਾਲਿਆ ਨਾਲ ਔਰਤਾਂ ਵੀ ਸਮਾਜ ਦੇ ਵਿੱਚ ਪੁਰਸ਼ਾਂ ਦੇ ਬਰਾਬਰ ਹੋ ਕੇ ਕਦਮ ਨਾਲ ਕਦਮ ਮਿਲਾ ਕੇ ਕੰਮ ਕਰਨ ਲੱਗ ਪਈਆ ਹਨ । ਇਹ ਵਿਚਾਰ “ਕਾਗਰਸ ਦੇ ਜਿਲ੍ਹਾ ਜਨਰਲ ਸਕੱਤਰ ਅਮਰਜੀਤ ਸਿੰਘ ਆਸੀ ਨੇ ਬੀਤੇ ਦਿਨੀ ਹੁਸ਼ਿਆਰਪੁਰ ਵਿਖੇ ਕਾਗਰਸ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਵਿਧਵਾਵਾ ਤੇ ਅਪੰਗ ਅੋਰਤਾ ਨੂੰ ਈ. ਰਿਕਸ਼ਾ ਦੇਣ ਦੀ ਸ਼ਲਾਘਾ ਕਰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਇਹ ਕਾਗਰਸ ਸਰਕਾਰ ਦਾ ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਹੈ,ਉਹਨਾ ਕਿਹਾ ਕਿ ਇਸਦੇ ਨਾਲ ਹੀ ਮਹਿਲਾਵਾਂ ਨੂੰ ਸਮਾਜ ਦੇ ਵਿੱਚ ਵਿਚਰਨ ਤੇ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਵਾਵਾ ਤੇ ਅਪੰਗ ਔਰਤਾਂ ਨੂੰ ਈ. ਰਿਕਸ਼ੇ ਦੇ ਕੇ ਪ੍ਰੀਵਾਰਾ ਦੇ ਪਾਲਣ ਪੋਸਣ ਲਈ ਵਧੀਆ ਰੁਜਗਾਰ ਦਿੱਤਾ ਹੈ। ਉਹਨਾ ਕਿਹਾ ਕਿ ਔਰਤਾਂ ਨੂੰ ਈ. ਰਿਕਸ਼ਾ ਚਲਾਉਂਦੇ ਸਮੇਂ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਨੂੰ ਵੀ ਪੰਜਾਬ ਸਰਕਾਰ ਪਹਿਲ ਦੇ ਅਧਾਰ ਤੇ ਕੰਮ ਕਰੇਗੀ। ਉਨਾਂ ਕਿਹਾ ਕਿ ਈ -ਰਿਕਸ਼ਾ ਚਲਾਉਣ ਵਾਲੀਆ ਅੋਰਤਾ ਕੋਲ ਲੇਡੀਜ ਪੁਲਿਸ ਦਾ ਨੰਬਰ ਹਮੇਸ਼ਾ ਉਪਲੱਵਧ ਹੋਣਾ ਚਾਹੀਦਾ ਹੈ । ਤਾ ਕਿ ਅੋਰਤਾ ਨੂੰ ਕੋਈ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆ ਸਕੇ ਅਤੇ ਪ੍ਰੇਸ਼ਾਨੀ ਆਉਣ ਤੇ ਮਹਿਲਾਵਾ , ਲੇਡੀਜ ਪੁਲੀਸ ਨਾਲ ਸਿੱਧਾ ਸੰਪਰਕ ਕਰ ਸਕਣ । ਉਨਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਸਮੇਂ ਸਮੇਂ ’ਤੇ ਇਹੋ ਜਿਹੇ ਸਲਾਘਾਯੋਗ ਕਦਮ ਚੁੱਕਦੇ ਰਹਿਣਾ ਚਾਹੀਦਾ ਹੈ ਤਾਂ ਜੋ ਔਰਤਾਂ ਆਪਣੇ ਪੈਰਾ ਤੇ ਆਪ ਖੜੀਆਂ ਹੋ ਸਕਣ ਅਤੇ ਉਨਾਂ ਦਾ ਹੌਂਸਲਾ ਬੁਲੰਦ ਹੋਵੇੇ।






















