ਕੋਟਕਪੁਰਾ ਗੋਲੀਕਾਂਡ ਮਾਮਲਾ
ਵਿਜੇ ਸਿੰਗਲਾ ਨੇ ਐਸ.ਆਈ.ਟੀ ਵਿੱਚ ਮਾਹਰ ਮੈਂਬਰ ਅਹੁਦੇ ਤੋਂ ਦਿੱਤਾ ਅਸਤੀਫਾ
ਅੱਜ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਗਿਆ ਸੀ ਪੁੱਛ-ਗਿੱਛ ਲਈ

ਚੰਡੀਗੜ੍ਹ, 26 ਜੂਨ(ਵਿਸ਼ਵ ਵਾਰਤਾ)- :ਸਾਬਕਾ ਸਰਕਾਰੀ ਵਕੀਲ ਵਿਜੇ ਸਿੰਗਲਾ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਵਿੱਚ ਮਾਹਰ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦੱਇਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਕੋਟਕਪੁਰਾ ਫਾਇਰਿੰਗ ਕੇਸ ਵਿਚ ਅੱਜ 26 ਜੂਨ ਨੂੰ ਪੁੱਛ ਗਿੱਛ ਲਈ ਬੁਲਾਇਆ ਗਿਆ ਹੈ ਅਤੇ ਇਕ ਦਿਨ ਪਹਿਲਾਂ ਐਸਆਈਟੀ ਦੇ ਕਾਨੂੰਨੀ ਮਾਹਿਰ ਵਿਜੇ ਸਿੰਗਲਾ ਨੇ ਅਸਤੀਫਾ ਦੇ ਦਿੱਤਾ ਹੈ।ਵਿਜੇ ਸਿੰਗਲਾ ਪੰਜਾਬ ਦੇ ਸਾਬਕਾ ਡਾਇਰੈਕਟਰ ਪ੍ਰੋਸੀਕਿਊਸ਼ਨ ਹਨ ਜਿਹਨਾਂ ਨੂੰ ਐਸਆਈਟੀ ਨਾਲ ਕਾਨੂੰਨੀ ਸਲਾਹਕਾਰ ਦੇ ਤੌਰ ’ਤੇ ਲਗਾਇਆ ਗਿਆ ਸੀ।
ਐਸਆਈਟੀ ਦੇ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ ਗਿੱਛ ਕਰਨ ਵੇਲੇ ਸਿੰਗਲਾ ਦੇ ਨਾਲ ਜਾਣ ਤੇ ਸਵਾਲ ਪੁੱਛਣ ਤੋਂ ਅਕਾਲੀ ਦਲ ਨੇ ਤੂਫਾਨ ਖੜ੍ਹਾ ਕਰ ਦਿੱਤਾ ਸੀ।ਮਿਲੀ ਜਾਣਕਾਰੀ ਅਨੁਸਾਰ ਸਿੰਗਲਾ ਨੇ ਆਪਣਾ ਅਸਤੀਫਾ ਐਸਆਈਟੀ ਮੁਖੀ ਐਲ.ਕੇ.ਯਾਦਵ ਨੂੰ ਦੇ ਦਿੱਤਾ ਹੈ। ਸਿੰਗਲਾ ਦਾ ਕਹਿਣਾ ਹੈ ਕਿ ਉਸਨੇ ਇਸ ਰਾਮ ਰੌਲੇ ਤੋਂ ਕੁਝ ਨਹੀਂ ਲੈਣਾ। ਉਸਨੇ ਯਾਦਵ ਨੂੰ ਦੱਸ ਦਿੱਤਾ ਹੈ ਕਿ ਉਹ ਟੀਮ ਦਾ ਕਾਨੂੰਨੀ ਸਲਾਹਕਾਰ ਨਹੀਂ ਰਹਿ ਸਕਦਾ।






















