ਮਾਨਸਾ, 24 ਨਵੰਬਰ (ਵਿਸ਼ਵ ਵਾਰਤਾ)-ਵਿਜੀਲੈਂਸ ਵਿਭਾਗ ਮਾਨਸਾ ਦੀ ਟੀਮ ਵੱਲੋਂ ਅੱਜ ਮਾਰੇ ਗਏ ਛਾਪੇ ਦੌਰਾਨ ਨਾਇਬ ਤਹਿਸੀਲਦਾਰ ਬੁਢਲਾਡਾ ਦੇ ਰੀਡਰ ਨੂੰ ਇੱਕ ਪਲਾਟ ਦੀ ਰਜਿਸਟਰੀ ਬਦਲੇ 4 ਹਜਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਚ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਹੈ|
ਵਿਜੀਲੈਂਸ ਵਿਭਾਗ ਦੇ ਮਾਨਸਾ ਸਥਿਤ ਡੀ.ਐਸ.ਪੀ ਮਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਵੀਨ ਕੁਮਾਰ ਪੁੱਤਰ ਕੌਰ ਚੰਦ ਵਾਸੀ ਬੋਹਾ ਨੇ ਆਪਣੇ ਸਾਢੇ ਪੰਜ ਮਰਲੇ ਪਲਾਂਟ ਦੀ ਰਸਿਟਰੀ ਕਰਵਾਉਣੀ ਸੀ, ਜਿਸ ਲਈ ਨਾਇਬ ਤਹਿਸੀਲਦਾਰ ਬੁਢਲਾਡਾ ਦੇ ਰੀਡਰ ਮੁਕ੍ਹੇ ਕੁਮਾਰ ਨੇ 5 ਹਜਾਰ ਰੁਪਏ ਦੀ ਰਿਸ਼ਵਤ ਮੰਗੀ ਅਤੇ 4 ਹਜਾਰ *ਚ ਸੌਦਾ ਤੈਅ ਹੋ ਗਿਆ| ਉਨ੍ਹਾਂ ਕਿਹਾ ਕਿ ਇਸੇ ਦੌਰਾਨ ਹੀ ਪ੍ਰਵੀਨ ਕੁਮਾਰ ਨੇ ਵਿਜੀਲੈਂਸ ਵਿਭਾਗ ਨੂੰ ਇਸ ਮਾਮਲੇ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਅਤੇ ਵਿਭਾਗੀ ਟੀਮ ਵੱਲੋਂ ਸਰਕਾਰੀ ਗਵਾਹ ਵੱਜੋ ਸਹਾਇਕ ਰਜਿਸਟਰਾਰ ਗੁਰਵੀਰ ਸਿੰਘ, ਜਲ ਸਪਲਾਈ ਵਿਭਾਗ ਦੇ ਜੇ.ਈ ਅ੍ਹੋਕ ਕੁਮਾਰ ਸਮੇਤ ਤਹਿਸੀਲ ਦਫਤਰ ਬੁਢਲਾਡਾ ਵਿਖੇ ਪੁੱਜਕੇ ਰੀਡਰ ਮੁਕ੍ਹੇ ਕੁਮਾਰ ਨੂੰ 4 ਹਜਾਰ ਰ੍ਹਿਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ|
ਡੀ.ਐਸ.ਪੀ ਮਨਜੀਤ ਸਿੰਘ ਨੇ ਕਿਹਾ ਕਿ ੦ਿਲ੍ਹੇ ਵਿਚ ਕਿਸੇ ਵੀ ਵਿਅਕਤੀ ਨੂੰ ਰ੍ਹਿਵਤ ਲੈਣ ਦੇ ਮਾਮਲੇ ਸੰਬੰਧੀ ਜੇਕਰ ਕੋਈ ਪ੍ਰ੍ਹੇਾਨ ਕਰਦਾ ਹੈ ਤਾਂ ਉਸ ਸੰਬੰਧੀ ਕਿਸੇ ਵੀ ਵੇਲੇ ਮਹਿਕਮੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਰ੍ਹਿਵਤਖੋਰੀ ਨੂੰ ਰੋਕਣ ਲਈ ਵਿੱਢੀ ਲਹਿਰ ਵਿਚ ਯੋਗਦਾਨ ਪਾਇਆ ਜਾ ਸਕੇ|
ਫੋਟੋ ਕੈਪਸ਼ਨ: ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਨਾਇਬ ਤਹਿਸੀਲਦਾਰ ਬੁਢਲਾਡਾ ਦਾ ਰੀਡਰ ਵਿਜੀਲੈਂਸ ਟੀਮ ਨਾਲ|
Batala News : ਬਟਾਲਾ-ਕਾਦੀਆਂ ਰੋਡ ‘ਤੇ ਵਾਪਰੇ ਬੱਸ ਹਾਦਸੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਟਵੀਟ
Batala News : ਬਟਾਲਾ-ਕਾਦੀਆਂ ਰੋਡ 'ਤੇ ਵਾਪਰੇ ਬੱਸ ਹਾਦਸੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਟਵੀਟ ਪੀੜਤ...