ਮਾਨਸਾ, 5 ਜੁਲਾਈ (ਵਿਸ਼ਵ ਵਾਰਤਾ)- ਚੌਕਸੀ ਵਿਭਾਗ ਮਾਨਸਾ ਨੇ ਇਕ ਏਐਸਆਈ ਨੂੰ ਇਕ ਵਿਅਕਤੀ ਤੋਂ 8 ਹਜ਼ਾਰ ਰੁਪਏ ਦੀ ਰਿਸ਼ਵਤ ਦੇ ਦੋਸ਼ ਹੇਠ ਗਿ®ਫਤਾਰ ਕੀਤਾ ਹੈ। ਵਿਭਾਗ ਨੇ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਕੋਟਫੱਤਾ ਦੇ ਗੁਰਨਾਇਬ ਸਿµਘ ਨੇ ਕੁੱਝ ਵਿਅਕਤੀ ਤੇ ਕਿਸੇ ਮਾਮਲੇ ਨੂੰ ਲੈਕੇ ਪਰਚਾ ਦਰਜ ਕਰਵਾਇਆ ਸੀ। ਉਸ ਮੁਤਾਬਿਕ ਥਾਣਾ ਰਾਮਾਮੰਡੀ (ਬਠਿੰਡਾ) ਵਿਖੇ ਤਾਇਨਾਤ ਏਐਸਆਈ ਗੁਰਦੇਵ ਸਿµਘ ਨੇ ਉਸ ਤੋਂ ਗਿ®ਫਤਾਰੀ ਕਰਨ ਲਈ ਪ®ਤੀ ਵਿਅਕਤੀ 1 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰਦਿਆਂ 10 ਹਜ਼ਾਰ ਰੁਪਏ ਮµਗੇ ਗਏ, ਪਰ ਬਾਅਦ ਵਿਚ ਉਨਾਂ ਦੀ ਗੱਲਬਾਤ 8 ਹਜ਼ਾਰ ਰੁਪਏ ਵਿਚ ਤੈਅ ਹੋ ਗਈ ਸੀ, ਜਿਸ ਤੋਂ ਬਾਅਦ ਚੌਕਸੀ ਵਿਭਾਗ ਮਾਨਸਾ ਨੇ ਉਸਨੂੰ 8 ਹਜ਼ਾਰ ਰੁਪਏ ਦੀ ਰਿਸ਼ਵਤ ਦੇ ਦੋਸ਼ ਹੇਠ ਗਿ®ਫਤਾਰ ਕਰ ਲਿਆ।
ਚੌਕਸੀ ਵਿਭਾਗ ਮਾਨਸਾ ਦੇ ਡੀਐਸਪੀ ਮਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੂਜੇ ਪਾਸੇ ਗਿ®ਫਤਾਰ ਕੀਤੇ ਗਏ ਏਐਸਆਈ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਪਾਸੋਂ ਕੋਈ ਰਿਸ਼ਵਤ ਆਦਿ ਨਹੀਂ ਲਈ ਤੇ ਨਾ ਹੀ ਉਨ੍ਹਾਂ ਤੋਂ ਕੋਈ ਰਿਸ਼ਵਤ ਦੀ ਰਕਮ ਬਰਾਮਦ ਹੋਈ ਹੈ। ਉਨ੍ਹਾਂ *ਤੇ ਜਾਣ ਬੁਝਕੇ ਰਿਸ਼ਵਤ ਦਾ ਦੋਸ਼ ਮੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਿਸ਼ਵਤ ਦੇ ਜਿਹੜੇ ਪੈਸੇ ਫੜੇ ਦਿਖਾਏ ਗਏ ਹਨ, ਉਹ ਕਿਸੇ ਕਮਰੇ ਵਿਚੋਂ ਕੱਪੜੇ ਹੇਠਾਂ ਪਏ ਦਿਖਾਏ, ਜੋ ਉਥੇ ਰੱਖਕੇ ਇਹ ਸ਼ਾਜ਼ਿਸ ਕੀਤੀ ਗਈ ਹੈ।
ਕੀਰਤਪੁਰ ਸਾਹਿਬ ‘ਚ ਟਿੱਪਰ ਤੇ ਟਰੱਕ ਦੀ ਟੱਕਰ
ਕੀਰਤਪੁਰ ਸਾਹਿਬ 'ਚ ਟਿੱਪਰ ਤੇ ਟਰੱਕ ਦੀ ਟੱਕਰ ਚੰਡੀਗੜ੍ਹ, 8ਮਈ(ਵਿਸ਼ਵ ਵਾਰਤਾ)-ਕੀਰਤਪੁਰ ਸਾਹਿਬ ਵਿੱਚ ਮਨਾਲੀ ਮੁੱਖ ਮਾਰਗ ’ਤੇ ਭਾਖੜਾ ਨਹਿਰ ਦੇ...