ਬਠਿੰਡਾ 21ਜਨਵਰੀ (ਕੁਲਬੀਰ ਬੀਰਾ ) ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵੱਲੋਂ ਅੱਜ ਪਟਵਾਰੀ ਮਾਲ ਹਲਕਾ ਮਲੂਕਾ ਇਕ ਨੰਬਰ ਜਸਕਰਨ ਸਿੰਘ ਨੂੰ ਪਟਵਾਰਖਾਨਾ ਸਬ ਤਹਿਸੀਲ ਭਗਤਾ ਵਿਖੇ 5.000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਸੀਨੀਅਰ ਕਪਤਾਨ ਪੁਲੀਸ ਵਿਜੀਲੈਂਸ ਬਿਊਰੋ ਬਠਿੰਡਾ ਡਾ ਨਰਿੰਦਰ ਭਾਰਗਵ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਹਰਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਮਲੂਕਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਨੇ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਅਤੇ ਰੂਪ ਸਿੰਘ ਪੁੱਤਰ ਅਮਰ ਸਿੰਘ ਵਾਸੀ ਫੂਲ ਨੇ ਆਪਣੇ ਆਪਣੇ ਅੱਠ ਕਨਾਲਾਂ ਜ਼ਮੀਨ ਦਾ ਆਪਸੀ ਤਬਾਦਲਾ ਕਰ ਲਿਆ ਸੀ ਅਤੇ ਇਸ ਤਬਾਦਲੇ ਕੀਤੇ ਰਕਬੇ ਨੂੰ ਮੁਤਾਬਕ ਮਾਲ ਰਿਕਾਰਡ ਹਲਕਾ ਪਟਵਾਰੀ ਰਾਹੀਂ ਦਰਜ ਕਰਵਾਇਆ ਜਾਣਾ ਸੀ
ਨਰਿੰਦਰ ਭਾਰਗਵ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਜੀਤ ਸਿੰਘ ਵੱਲੋਂ ਇਕ ਸਾਂਝੀ ਦਰਖਾਸਤ ਲਿਖ ਕੇ ਕਰੀਬ ਦੱਸ ਦਿਨ ਪਹਿਲਾਂ ਪਟਵਾਰੀ ਜਸਕਰਨ ਸਿੰਘ ਨੂੰ ਦਿੱਤੀ ਜਿਸ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਤੂੰ ਆਪਣਾ ਇਹ ਤਬਾਦਲਾ ਨਾਂਵਾਂ ਦਰਜ ਅਤੇ ਮਨਜ਼ੂਰ ਕਰਵਾਉਣਾ ਚਾਹੁੰਦਾ ਹੈ ਤਾਂ ਮੈਨੂੰ ਅੱਠ ਹਜ਼ਾਰ ਰੁਪਏ ਦੇਣੇ ਪੈਣਗੇ
ਇਸ ਰਿਸ਼ਵਤ ਦੀ ਮੰਗ ਸਬੰਧੀ ਸ਼ਿਕਾਇਤਕਰਤਾ ਵੱਲੋਂ ਦੱਸਿਆ ਕਿ ਉਹ ਪਟਵਾਰੀ ਵੱਲੋਂ ਰਿਸ਼ਵਤ ਮੰਗਣ ਤੇ ਬਿਨਾਂ ਕੋਈ ਵਾਅਦਾ ਕੀਤੇ ਘਰ ਚਲਾ ਗਿਆ ਅਤੇ ਅਠਾਰਾਂ ਜਨਵਰੀ ਨੂੰ ਉਸ ਵੱਲੋਂ ਪਟਵਾਰੀ ਜਸਕਰਨ ਸਿੰਘ ਨਾਲ ਦੁਬਾਰਾ ਤਾਲਮੇਲ ਕੀਤਾ ਗਿਆ ਜਿਸ ਵੱਲੋਂ ਦੁਬਾਰਾ ਫਿਰ ਅੱਠ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਉਸ ਨੇ ਦੱਸਿਆ ਕਿ ਮਿੰਨਤ ਤਰਲਾ ਕਰਨ ਤੇ ਪਟਵਾਰੀ ਦੋ ਕਿਸ਼ਤਾਂ ਵਿੱਚ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ
ਨਰਿੰਦਰ ਭਾਰਗਵ ਨੇ ਦੱਸਿਆ ਕਿ ਸਰਕਾਰੀ ਗਵਾਹ ਡਾਕਟਰ ਸੰਭਵ ਕੁਮਾਰ ਜੈਨ ਵੈਟਨਰੀ ਅਫਸਰ ਸੀ ਬੀ ਐੱਚ ਤਿਉਣਾ ਜ਼ਿਲ੍ਹਾ ਬਠਿੰਡਾ ਅਤੇ ਸਰਕਾਰੀ ਗਵਾਹ ਰੀਪੂ ਦਮਨ ਸਿੰਘ ਸੀ ਬੀ ਐੱਚ ਬਹਿਮਣ ਦੀਵਾਨਾ ਜ਼ਿਲ੍ਹਾ ਬਠਿੰਡਾ ਦੀ ਹਾਜ਼ਰੀ ਵਿੱਚ ਅੱਜ 5.000 ਰੁਪਏ ਰਿਸ਼ਵਤ ਲੈਂਦੇ ਪਟਵਾਰੀ ਜਸਕਰਨ ਸਿੰਘ ਨੂੰ ਪਟਵਾਰਖਾਨਾ ਸਬ ਤਹਿਸੀਲ ਭਗਤਾ ਭਾਈਕਾ ਵਿਖੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ
ਇਸ ਸੰਬੰਧ ਵਿਚ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ l
ਕਸਰਤ ਸਮੁੱਚੀ ਸਿਹਤ ਲਈ ਹੈ ਲਾਭਕਾਰੀ
ਕਸਰਤ ਸਮੁੱਚੀ ਸਿਹਤ ਲਈ ਹੈ ਲਾਭਕਾਰੀ ਨਵੀਂ ਦਿੱਲੀ, 15 ਮਈ (IANS,ਵਿਸ਼ਵ ਵਾਰਤਾ)- ਭਾਰ ਘੱਟ ਨਾ ਹੋਣ 'ਤੇ ਕੀ...