ਚੰਡੀਗੜ, 9 ਨਵੰਬਰ (ਵਿਸ਼ਵ ਵਾਰਤਾ) : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪਿਛਲੇ ਮਹੀਨੇ ਦੌਰਾਨ ਕੁੱਲ 10 ਛਾਪੇ ਮਾਰਦਿਆਂ 12 ਸਰਕਾਰੀ ਮੁਲਾਜ਼ਮਾਂ ਨੂੰ ਵੱਖ-ਵੱਖ ਕੇਸਾਂਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਜਿਨਾਂ ਵਿਚ ਪੁਲਿਸ ਵਿਭਾਗ ਦੇ 8 ਅਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ 4 ਮੁਲਾਜਮ ਸ਼ਾਮਲ ਹਨ।
ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਿਓਰੋ ਨੇ ਕੁੱਝ ਖਾਸ ਸਰਕਾਰੀ ਅਦਾਰਿਆਂ ਅਤੇ ਹੋਰਨਾ ਜਨਤਕ ਥਾਵਾਂ ‘ਤੇ ਚਲਦੀ ਰਿਸ਼ਵਤਖੋਰੀ ਦੇ ਖਾਤਮੇ ਲਈਆਪਣੀਆਂ ਬਿਹਤਰ ਕੋਸ਼ਿਸ਼ਾਂ ਜਾਰੀ ਰੱਖੀਆਂ ਅਤੇ ਇਸੇ ਦਿਸ਼ਾ ਵਿਚ ਕੰਮ ਕਰਦਿਆਂ ਵਿਜੀਲੈਂਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਖ-ਵੱਖ ਅਦਾਲਤਾਂ ਵਿਚ ਚਲਦੇ ਵਿਜੀਲੈਂਸ ਮੁਕੱਦਮਿਆਂ ਦੀਮੁਸਤੈਦੀ ਨਾਲ ਪੈਰਵੀ ਕੀਤੀ ਤਾਂ ਜੋ ਸ਼ੱਕੀ ਮੁਲਾਜ਼ਮ ਅਦਾਲਤੀ ਸਜਾਵਾਂ ਤੋਂ ਬਚ ਕੇ ਨਾ ਨਿਕਲ ਸਕਣ।
ਉਨਾਂ ਦੱਸਿਆ ਕਿ ਅਕਤੂਬਰ ਮਹੀਨੇ ਦੌਰਾਨ ਬਿਓਰੋ ਵੱਲੋਂ ਭ੍ਰਿਸ਼ਟਾਚਾਰ ਸਬੰਧੀ ਕੇਸਾਂ ਦੇ 7 ਚਲਾਣ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਵਿਚ ਪੇਸ਼ ਕੀਤੇ ਗਏ। ਇਸੇ ਮਹੀਨੇ ਸਰਕਾਰੀਕਰਮਚਾਰੀਆਂ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਹੋਰ ਡੂੰਘਾਈ ਨਾਲ ਜਾਂਚ ਕਰਨ ਲਈ 12 ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ 3 ਫੌਜਦਾਰੀ ਮੁਕੱਦਮੇਵੀ ਪੜਤਾਲ ਉਪਰੰਤ ਦਰਜ਼ ਕੀਤੇ ਗਏ।
ਉਨਾਂ ਦੱਸਿਆ ਕਿ ਇਸੇ ਅਰਸੇ ਦੌਰਾਨ ਵਿਜੀਲੈਂਸ ਵਲੋਂ ਸਾਲ 2005 ਵਿਚ ਦਰਜ ਇਕ ਮੁਕੱਦਮੇ ਵਿਚ ਕੁਲਵੰਤ ਕੌਰ ਵਾਸੀ ਐਸ.ਬੀ.ਐਸ ਨਗਰ, ਲੁਧਿਆਣਾ ਸ਼ਹਿਰ ਨੂੰ ਜਾਅਲੀਦਸਤਾਵੇਜ ਤਿਆਰ ਕਰਨ ਦੀ ਦੋਸ਼ੀ ਪਾਏ ਜਾਣ ‘ਤੇ ਵਧੀਕ ਸੈਸ਼ਨਜ਼ ਜੱਜ ਲੁਧਿਆਣਾ ਦੀ ਅਦਾਲਤ ਵੱਲੋਂ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।