ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਭਲਕੇ ਕਰਾਉਣਗੇ ਵਿਆਹ
ਚੰਡੀਗੜ੍ਹ, 9ਫਰਵਰੀ(ਵਿਸ਼ਵ ਵਾਰਤਾ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਕੱਲ੍ਹ ਨੂੰ ਵਿਆਹ ਕਰਾਉਣਗੇ। ਮੀਡੀਆ ਰਿਪੋਰਟਾਂ ਅਨੁਸਾਰ ਦੱਸਿਆ ਜਾ ਰਿਹਾ ਕਿ ਨਕੋਦਰ ਨੇੜਲੇ ਫਤਿਹਪੁਰ ਕੁਲਾਰ ਵਿਖੇ ਅੰਮ੍ਰਿਤਪਾਲ ਸਿੰਘ ਦਾ ਆਨੰਦ ਕਾਰਜ ਹੋਵੇਗਾ।
ਮਿਲੀ ਜਾਣਕਾਰੀ ਮੁਤਾਬਿਕ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਵਿਆਹ ਇੱਕ ਐਨਆਰਆਈ ਲੜਕੀ ਨਾਲ ਹੋਣ ਜਾ ਰਿਹਾ ਹੈ। ਵਿਆਹ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਕੋਦਰ ਨੇੜਲੇ ਫਤਿਹਪੁਰ ਕੁਲਾਰ ਵਿਖੇ ਛੇਵੀਂ ਪਾਤਿਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਪਾਵਨ ਪਵਿੱਤਰ ਛੋਹ ਪ੍ਰਾਪਤ ਇਤਿਹਾਸਿਕ ਗੁਰੂਦੁਆਰਾ ਸਾਹਿਬ ਵਿਖੇ ਭਲਕੇ 10 ਫਰਵਰੀ ਨੂੰ ਕੈਨੇਡੀਅਨ ਨਾਗਰਿਕ ਲੜਕੀ ਨਾਲ ਅਮ੍ਰਿਤਪਾਲ ਸਿੰਘ ਦਾ ਆਨੰਦ ਕਾਰਜ ਹੋਵੇਗਾ।