ਵਾਪਰਿਆ ਭਿਆਨਕ ਹਾਦਸਾ
ਸੰਤੁਲਤ ਵਿਗੜਨ ਕਾਰਨ ਬੱਸ ਵੱਜੀ ਕਿੱਕਰ ’ਚ
ਚੰਡੀਗੜ੍ਹ, 24ਜੁਲਾਈ(ਵਿਸ਼ਵ ਵਾਰਤਾ)-ਅਬੋਹਰ ਦੇ ਨੇੜੇ ਪਿੰਡ ਗੋਬਿੰਦਗੜ੍ਹ ਕੋਲ ਇਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਮਿਲੀ ਜਾਣਕਾਰੀ ਅਨੁਸਾਰ ਇਕ ਬੱਸ ਦਾ ਅਚਾਨਕ ਸੰਤੁਲਨ ਵਿਗੜਨ ਕਿੱਕਰ ਨਾਲ ਜਾ ਟਕਰਾਈ। ਸੂਚਨਾ ਮੁਤਾਬਕ ਮੁਕਤਸਰ ਤੋਂ ਅਬੋਹਰ ਰਾਜ ਟਰਾਂਸਪੋਰਟ ਦੀ ਬੱਸ ਆ ਰਹੀ ਸੀ ਜਿਸਦਾ ਪਿੰਡ ਗੋਬਿੰਦਗੜ੍ਹ ਦੇ ਨੇੜੇ ਪ੍ਰਾਈਵੇਟ ਸਕੂਲ ਦੇ ਸਾਹਮਣੇ ਅਚਾਨਕ ਸੰਤੁਲਨ ਵਿਗੜਨ ਕਾਰਨ ਬੱਸ ਕਿੱਕਰ ਨਾਲ ਟਕਰਾ ਗਈ,ਜਿਸ ਨਾਲ ਅਗਲਾ ਹਿੱਸਾ ਦੋ ਫਾੜ ਹੋ ਗਿਆ। ਹਾਦਸੇ ਵਿਚ ਇਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਾਕੀ ਸਵਾਰੀਆਂ ਜਖ਼ਮੀ ਹੋ ਗਈਆਂ ।ਜਿਨ੍ਹਾਂ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਅਬੋਹਰ ਲਿਜਾਇਆ ਗਿਆ । ਹਾਦਸੇ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।