ਵਾਪਰਿਆ ਭਿਆਨਕ ਸੜਕ ਹਾਦਸਾ
ਸਵਾਰੀਆਂ ਨਾਲ ਭਰੀ ਬੱਸ ਦਰੱਖਤ ਨਾਲ ਟਕਰਾਈ
ਕਈ ਸਵਾਰੀਆਂ ਗੰਭੀਰ ਜਖ਼ਮੀ

ਚੰਡੀਗੜ੍ਹ, 12ਜੁਲਾਈ(ਵਿਸ਼ਵ ਵਾਰਤਾ)-ਟਾਂਡਾ ਹੁਸ਼ਿਆਰਪੁਰ ਰੋਡ ਤੇ ਅੱਡਾ ਸਰਾਂ ਦੇ ਨਜ਼ਦੀਕ ਇਕ ਨਿੱਜੀ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ।

ਜਿਸ ਤੋਂ ਬਾਅਦ ਪੱਚੀ ਤੋਂ ਤੀਹ ਸਵਾਰੀਆਂ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈਆਂ।

ਜਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਤੁਰੰਤ ਇਲਾਜ਼ ਲਈ ਪਹੁੰਚਾਇਆ ਗਿਆ।






















