ਸ਼ਾਂਤਮਈ ਅੰਦੋਲਨਕਾਰੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲਿਆਂ ਦੇ ਖਿਲਾਫ ਦਿੱਲੀ ਪੁਲਿਸ ਦਾ ਦਮਨ ਜਾਰੀ
ਵਾਤਾਵਰਨ ਪ੍ਰੇਮੀ ਗਰੇਟਾ ਥੁਨਬਰਗ ਖਿਲਾਫ ਦਿੱਲੀ ਪੁਲਿਸ ਨੇ ਕੀਤਾ ਕੇਸ ਦਰਜ
ਗਰੇਟਾ ਥੁਨਬਰਗ ਨੇ ਕਿਸਾਨਾਂ ਦੇ ਹੱਕ ਵਿੱਚ ਉਠਾਈ ਸੀ ਆਵਾਜ਼
ਦਿੱਲੀ ਪੁਲਿਸ ਨੇ ਲਗਾਇਆ ਹੈ ਭੜਕਾਊ ਟਵੀਟ ਕਰਨ ਦਾ ਦੋਸ਼
ਨਫਰਤ ਤੇ ਧਮਕੀਆਂ ਦਾ ਮੇਰੇ ਉਤੇ ਕੋਈ ਅਸਰ ਨਹੀਂ-ਮੈਂ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨਾਲ ਹਾਂ ਤੇ ਰਹਾਂਗੀ-ਗਰੇਟਾ ਥੁਨਬਰਗ


ਨਵੀਂ ਦਿੱਲੀ,4 ਫਰਵਰੀ(ਵਿਸ਼ਵ ਵਾਰਤਾ)- ਸਵੀਡਨ ਦੀ ਰਹਿਣ ਵਾਲੀ ਵਾਤਾਵਰਨ ਪ੍ਰੇਮੀ ਗਰੇਟਾ ਥੁਨਬਰਗ ਖਿਲਾਫ ਦਿੱਲੀ ਪੁਲਿਸ ਨੇ ਭੜਕਾਊ ਟਵੀਟ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਗਰੇਟਾ ਥੁਨਬਰਗ ਕਿਸਾਨ ਅੰਦੋਲਨ ਦੇ ਹੱਕ ਵਿੱਚ ਟਵੀਟ ਕਰਦੀ ਰਹੀ ਹੈ। ਕੇਸ ਦਰਜ ਹੋਣ ਤੋਂ ਬਾਅਦ ਗਰੇਟਾ ਥੁਨਬਰਗ ਨੇ ਫਿਰ ਟਵੀਟ ਕਰਦੇ ਹੋਏ ਕਿਹਾ ਹੈ ਕਿ ਕਿਸੇ ਤਰ੍ਹਾਂ ਦੀ ਨਫਰਤ ਅਤੇ ਧਮਕੀਆਂ ਮੇਰੇ ਵਿਚਾਰਾਂ ਨੂੰ ਬਦਲ ਨਹੀਂ ਸਕਦੀਆਂ ਮੈਂ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਦੇ ਨਾਲ ਖੜੀ ਹਾਂ ਤੇ ਖੜੀ ਰਹਾਂਗੀ।






















