ਵਾਇਰਲ ਵੀਡੀਓ – ਨੋਜਵਾਨ ਦੀ ਉਂਗਲੀਆਂ ਵੱਢਣ ਵਾਲੇ ਗ੍ਰਿਫ਼ਤਾਰ
ਮੋਹਾਲੀ ਸੀ.ਆਈ.ਏ ਸਟਾਫ਼ ਨੇ ਭੁੱਪੀ ਰਾਣਾ ਗਿਰੋਹ ਦੇ ਦੋ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
ਮੋਹਾਲੀ 25 ਫ਼ਰਵਰੀ ( ਵਿਸ਼ਵ ਵਾਰਤਾ )-ਕੁੱਛ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਨੌਜਵਾਨ ਦੀ ਉਂਗਲੀਆਂ ਵੱਢਦੇ ਦੀ ਵੀਡੀਓ ਵਾਇਰਲ ਹੋਈ ਸੀ। ਇਸ ਦੌਰਾਨ
ਮੋਹਾਲੀ ਸੀ.ਆਈ.ਏ ਸਟਾਫ ਨੇ ਉਂਗਲੀਆਂ ਵੱਢਣ ਵਾਲਿਆ ਨੂੰ ਗ੍ਰਿਫਤਾਰ ਕਰਕੇ ਅੱਜ ਵੱਡੀ ਸਫਲਤਾ ਹਾਸਲ ਕੀਤੀ । ਭੁੱਪੀ ਰਾਣਾ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਦੋਸ਼ੀਆਂ ‘ਚ ਇਕ ਦਾ ਨਾਂ ਗੌਰਵ ਉਰਫ ਘੋਰੀ ਅਤੇ ਦੂਜੇ ਦਾ ਨਾਂ ਤਰੁਣ ਹੈ। ਸੀਆਈਏ ਸਟਾਫ਼ ਨਾਲ ਹੋਏ ਮੁਕਾਬਲੇ ਵਿੱਚ ਗੌਰਵ ਉਰਫ਼ ਘੋਰੀ ਦੀ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।