ਏ.ਆਈ.ਜੀ. ਵਿਜੀਲੈਂਸ ਚੰਡੀਗੜ੍ਹ ਵਜੋਂ ਨਿਭਾਅ ਚੁੱਕੇ ਨੇ ਸੇਵਾਵਾਂ
ਐਸ.ਏ.ਐਸ. ਨਗਰ, 18 ਮਈ (ਵਿਸ਼ਵ ਵਾਰਤਾ)-ਸਰਕਾਰੀ ਵਿਭਾਗਾਂ ਵਿੱਚ ਰਿਸ਼ਵਖੋਰੀ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾਵੇਗੀ ਅਤੇ ਰਿਸ਼ਵਤ ਲੈਣ ਜਾਂ ਮੰਗਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਵਰਿੰਦਰ ਸਿੰਘ ਬਰਾੜ ਨੇ ਸੀਨੀਅਰ ਕਪਤਾਨ ਪੁਲੀਸ ਵਿਜੀਲੈਂਸ ਬਿਊਰੋ, ਰੇਂਜ ਐਸ.ਏ.ਐਸ. ਨਗਰ ਵਜੋਂ ਜਿਲ੍ਹਾ ਪ੍ਰਬੰਧਕੀ ਕੰਪਲੈਕ ਸਥਿਤ ਆਪਣੇ ਦਫਤਰ ਵਿਖੇ ਅਹੁਦਾ ਸੰਭਾਲਦਿਆਂ ਕੀਤਾ। ਸ. ਬਰਾੜ ਇਸ ਤੋਂ ਪਹਿਲਾਂ ਏ.ਆਈ.ਜੀ. ਵਿਜੀਲੈਂਸ ਚੰਡੀਗੜ੍ਹ, ਐਸ.ਪੀ. (ਹੈ.ਕੁ.) ਮੁਹਾਲੀ ਅਤੇ ਐਸ.ਪੀ ਅਬੋਹਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਇਸ ਮੌਕੇ ਸ. ਬਰਾੜ ਨੇ ਕਿਹਾ ਕਿ ਜੇਕਰ ਕੋਈ ਸਰਕਾਰੀ ਮੁਲਾਜ਼ਮ ਰਿਸ਼ਵਤ ਮੰਗਦਾ ਹੈ ਜਾਂ ਰਿਸ਼ਵਤ ਲੈਣ ਲਈ ਕਿਸੇ ਵਿਚੋਲੇ ਨੂੰ ਵਿੱਚ ਪਾਉਂਦਾ ਹੈ, ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ, ਸਰਕਾਰੀ ਕੰਮ ਵਿੱਚ ਘਪਲੇ ਬਾਜ਼ੀ ਕਰਦਾ ਹੈ ਜਾਂ ਭਰਿਸ਼ਟਾਚਾਰ ਕਰਕੇ ਕੋਈ ਜਾਈਦਾਦ ਬਣਾਉਂਦਾ ਹੈ ਤਾਂ ਇਸ ਦੀ ਸੂਚਨਾ ਉਨ੍ਹਾਂ ਦੇ ਦਫਤਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜ਼ਿਲ ਤੇ ਕਮਰਾ ਨੰਬਰ 435 ਵਿਖੇ ਜਾਂ ਫਿਰ ਟੋਲ ਫਰੀ ਨੰਬਰ 18001800 1000 ਜਾਂ ਵਿਜੀਲੈਂਸ ਬਿਊਰੋ ਪੰਜਾਬ ਦੀ ਵੈਬਸਾਈਟ ਤੇ ਦਿੱਤੀ ਜਾਵੇ।
ਫੋਟੋ ਕੈਪਸ਼ਨ : ਸ. ਵਰਿੰਦਰ ਸਿੰਘ ਬਰਾੜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਦਫਤਰ ਵਿਖੇ ਸੀਨੀਅਰ ਕਪਤਾਨ ਪੁਲੀਸ ਵਿਜੀਲੈਂਸ ਬਿਊਰੋ ਵਜੋਂ ਆਪਣਾ ਆਹੁਦਾ ਸੰਭਾਲਦੇ ਹੋਏ।