ਵਨਡੇ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਜਾਰੀ
ਟੀਮ ਇੰਡੀਆ ਨੇ ਨਿਊਜ਼ੀਲੈਂਡ ਲਈ ਸੈੱਟ ਕੀਤਾ ਵੱਡਾ ਟਾਰਗੇਟ
ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੇ ਜੜੇ ਸੈਂਕੜੇ
ਚੰਡੀਗੜ੍ਹ,15ਨਵੰਬਰ(ਵਿਸ਼ਵ ਵਾਰਤਾ)-ਭਾਰਤ ਨੇ ਵਨਡੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੂੰ 398 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਵਾਨਖੇੜੇ ਮੈਦਾਨ ‘ਤੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 4 ਵਿਕਟਾਂ ‘ਤੇ 397 ਦੌੜਾਂ ਬਣਾਈਆਂ। ਟੀਮ ਨੇ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਦੇ ਸੈਂਕੜਿਆਂ ਦੇ ਦਮ ‘ਤੇ ਵੱਡਾ ਟਾਰਗੇਟ ਸੈੱਟ ਕੀਤਾ। ਵਿਰਾਟ ਕੋਹਲੀ ਨੇ 113 ਗੇਂਦਾਂ ‘ਤੇ 117 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੇ ਵਨਡੇ ਕਰੀਅਰ ਦਾ 50ਵਾਂ ਸੈਂਕੜਾ ਲਗਾਇਆ। ਉਹ ਵਨਡੇ ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ। ਵਿਰਾਟ ਨੇ ਸਚਿਨ ਤੇਂਦੁਲਕਰ ਦਾ 49 ਸੈਂਕੜਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਦੂਜੇ ਪਾਸੇ ਸ਼੍ਰੇਅਸ ਅਈਅਰ ਨੇ 70 ਗੇਂਦਾਂ ‘ਤੇ 105 ਦੌੜਾਂ ਬਣਾਈਆਂ। ਅਈਅਰ ਨੇ ਵਿਸ਼ਵ ਕੱਪ ਵਿੱਚ ਆਪਣਾ ਲਗਾਤਾਰ ਦੂਜਾ ਸੈਂਕੜਾ ਲਗਾਇਆ। ਸ਼ੁਭਮਨ ਗਿੱਲ ਨੇ 66 ਗੇਂਦਾਂ ‘ਤੇ 80 ਦੌੜਾਂ ਅਤੇ ਕਪਤਾਨ ਰੋਹਿਤ ਸ਼ਰਮਾ ਨੇ 29 ਗੇਂਦਾਂ ‘ਤੇ 47 ਦੌੜਾਂ ਬਣਾਈਆਂ।
ਇਸ ਦੇ ਨਾਲ ਹੀ ਨਿਊਜ਼ੀਲੈਂਡ ਲਈ ਟਿਮ ਸਾਊਦੀ ਨੇ 2 ਵਿਕਟਾਂ ਲਈਆਂ।