ਵਨਡੇ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਜਾਰੀ
ਭਾਰਤ ਨੂੰ ਲੱਗਿਆ ਪਹਿਲਾ ਝਟਕਾ
ਜਾਣੋ, ਲਾਈਵ ਸਕੋਰ
ਚੰਡੀਗੜ੍ਹ, 15ਨਵੰਬਰ(ਵਿਸ਼ਵ ਵਾਰਤਾ)-ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟੀਮ ਨੇ 18 ਓਵਰਾਂ ‘ਚ ਇਕ ਵਿਕਟ ਦੇ ਨੁਕਸਾਨ ‘ਤੇ 138 ਦੌੜਾਂ ਬਣਾਈਆਂ ਹਨ। ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਕਰੀਜ਼ ‘ਤੇ ਹਨ। ਗਿੱਲ ਨੇ ਇਸ ਵਿਸ਼ਵ ਕੱਪ ਵਿੱਚ ਆਪਣਾ ਚੌਥਾ ਅਰਧ ਸੈਂਕੜਾ ਪੂਰਾ ਕੀਤਾ ਹੈ। ਇਹ ਉਸ ਦੇ ਵਨਡੇ ਕਰੀਅਰ ਦਾ ਛੇਵਾਂ ਅਰਧ ਸੈਂਕੜਾ ਹੈ।ਦੱਸ ਦਈਏ ਕਿ ਕਪਤਾਨ ਰੋਹਿਤ ਸ਼ਰਮਾ 29 ਗੇਂਦਾਂ ‘ਤੇ 47 ਦੌੜਾਂ ਬਣਾ ਕੇ ਆਊਟ ਹੋ ਗਏ ਹਨ। ਉਸ ਨੂੰ ਟਿਮ ਸਾਊਦੀ ਨੇ ਕੇਨ ਵਿਲੀਅਮਸਨ ਦੇ ਹੱਥੋਂ ਕੈਚ ਕਰਵਾਇਆ। ਟਿਮ ਸਾਊਦੀ ਨੇ ਵਨਡੇ ਪਾਵਰਪਲੇ ‘ਚ ਰੋਹਿਤ ਨੂੰ 5ਵੀਂ ਵਾਰ ਆਊਟ ਕੀਤਾ ਹੈ। ਰੋਹਿਤ ਨੇ ਸ਼ੁਭਮਨ ਗਿੱਲ ਨਾਲ 50 ਗੇਂਦਾਂ ‘ਤੇ 71 ਦੌੜਾਂ ਦੀ ਸਾਂਝੇਦਾਰੀ ਕੀਤੀ।