ਲੱਖਾ ਸਿਧਾਣਾ ਕਾਫਲੇ ਦੇ ਨਾਲ ਚੱਲਿਆ ਦਿੱਲੀ ਨੂੰ
KMP ਤੇ ਕੱਲ੍ਹ ਲੱਗਣ ਵਾਲੇ ਧਰਨੇ ਵਿੱਚ ਹੋਵੇਗਾ ਸ਼ਾਮਲ
26 ਜਨਵਰੀ ਨੂੰ ਵਾਪਰੀਆਂ ਘਟਨਾਵਾਂ ਦਾ ਗਰਦਾਨਿਆਂ ਗਿਆ ਹੈ ਦੋਸ਼ੀ ਲੱਖਾ ਸਿਧਾਣਾ
ਦਿੱਲੀ ਪੁਲਿਸ ਨੇ ਦਰਜ ਕੀਤਾ ਹੋਇਆ ਹੈ ਕੇਸ
ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ ਦਿੱਲੀ ਪੁਲਿਸ ਨੇ
ਸੰਗਰੂਰ ਦੇ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਕਾਫਲੇ ਦੇ ਨਾਲ ਹੋਇਆ ਰਵਾਨਾ

ਚੰਡੀਗੜ੍ਹ, 9ਅਪ੍ਰੈਲ(ਵਿਸ਼ਵ ਵਾਰਤਾ)- ਦਿੱਲੀ ਪੁਲਿਸ ਨੂੰ ਲੋੜੀਂਦਾ ਨੌਜਵਾਨ ਆਗੂ ਲੱਖਾ ਸਿਧਾਣਾ ਅੱਜ ਵੱਡੇ ਕਾਫਲੇ ਨਾਲ ਗੁਰਦੁਆਰਾ ਮਸਤੂਆਣਾ ਸਾਹਿਬ(ਸੰਗਰੂਰ) ਤੋਂ ਦਿੱਲੀ ਲਈ ਰਵਾਨਾ ਹੋਇਆ । ਲੱਖਾ ਸਿਧਾਣਾ ਦਿੱਲੀ ਪੁਲਿਸ ਦਾ 26 ਜਨਵਰੀ ਨੂੰ ਕਿਸਾਨ ਅੰਦੋਲਨ ਦੌਰਾਨ ਵਾਪਰੀਆਂ ਘਟਨਾਵਾਂ ਦਾ ਦੋਸ਼ੀ ਹੈ। ਲੱਖਾ ਸਿਧਾਣਾ ਦਾ ਕਹਿਣਾ ਹੈ ਕਿ ਉਹ ਕੱਲ੍ਹ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਐਮਪੀ ਤੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਸ਼ਾਮਲ ਹੋਵੇਗਾ।






















