ਲੋਕ ਸਭਾ ਚੋਣਾਂ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਉਣਗੇ ਪੰਜਾਬ
ਚੰਡੀਗੜ੍ਹ,23 ਮਈ (ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਰਵਾਰ 23 ਮਈ ਨੂੰ ਪੰਜਾਬ ਆਉਣਗੇ। ਉਹ ਪਟਿਆਲਾ ‘ਚ ਭਾਜਪਾ ਉਮੀਦਵਾਰ ਦੀ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਮੋਦੀ ਦੇ ਪੰਜਾਬ ਆਉਣ ਤੋਂ ਪਹਿਲਾਂ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਟਿਆਲਾ ‘ਚ ਪੋਲੋ ਗਰਾਊਂਡ ਪਹੁੰਚੇ ਅਤੇ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਪਟਿਆਲਾ ‘ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਲਈ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਜਾਖੜ ਨੇ ਕਿਹਾ ਕਿ ਇੱਥੇ ਕਰੀਬ 40 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਪੀਐਮ ਮੋਦੀ ਪਟਿਆਲਾ ਵਿਖੇ ਪ੍ਰਨੀਤ ਕੌਰ ਦੇ ਹੱਕ ‘ਚ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਅੱਜ ਹਰਿਆਣਾ ਦੀ ਮਹਿੰਦਰਗੜ੍ਹ ਸੀਟ ‘ਤੇ ਚੋਣ ਪ੍ਰਚਾਰ ਲਈ ਬੁਲਾਈ ਗਈ ਵਿਜੇ ਸੰਕਲਪ ਰੈਲੀ ‘ਚ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ 24 ਮਈ ਨੂੰ ਵੀ ਦੋਬਾਰਾ ਪੰਜਾਬ ਆਉਣਗੇ। ਇੱਥੇ ਉਹ ਗੁਰਦਾਸਪੁਰ ਵਿੱਚ ਦਿਨੇਸ਼ ਬਾਬੂ ਅਤੇ ਜਲੰਧਰ ਵਿੱਚ ਸੁਸ਼ੀਲ ਰਿੰਕੂ ਦੇ ਪੱਖ ‘ਚ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕਰਨਗੇ।