ਲੋਕ ਗਾਇਕ ਤੇ ਇਪਟਾ ਕਾਰਕੁਨ ਗੁਰਦਿਆਲ ਨਿਰਮਾਣ ਨੂੰ ਸਦਮਾ,ਪਤਨੀ ਦਾ ਦੇਹਾਂਤ
ਚੰਡੀਗੜ੍ਹ 10 ਦਸੰਬਰ(ਵਿਸ਼ਵ ਵਾਰਤਾ)- ਇਪਟਾ, ਪੰਜਾਬ ਦੇ ਮੀਤ ਪ੍ਰਧਾਨ ਅਤੇ ਲੋਕ ਗਾਇਕ ਗੁਰਦਿਆਲ ਨਿਰਮਾਣ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨਾਂ ਦੀ ਪਤਨੀ ਬਲਦੇਵ ਕੌਰ ਦਾ 84 ਸਾਲ ਦੀ ਉਮਰ ਭੋਗ ਕੇ ਸੰਖੇਪ ਬਿਮਾਰੀ ਤੋਂ ਬਾਅਦ ਬੀਤੇ ਦਿਨੀ ਦੇਹਾਂਤ ਹੋ ਗਿਆ।ਇਹ ਜਾਣਕਾਰੀ ਦਿੰਦੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਦੱਸਿਆ ਕਿ ਸ੍ਰੀਮਤੀ ਸ੍ਰੀਮਤੀ ਬਲਦੇਵ ਕੌਰ ਨੇ ਜਿੱਥੇ ਆਪਣੇ ਪਤੀ ਗੁਰਦਿਆਲ ਨਿਰਮਾਣ ਅਤੇ ਪੁੱਤਰ ਲਵਲੀ ਨਿਰਮਾਣ ਨੂੰ ਗਾਇਕੀ ਦੇ ਖੇਤਰ ਵਿਚ ਸਰਗਰਮੀ ਨਾਲ ਵਿਚਰਣ ਲਈ ਘਰੇਲੂ ਜ਼ੁੰਮੇਵਾਰੀਆ ਤੋਂ ਸੁਰਖ਼ਰੂ ਕੀਤਾ ਉਥੇ ਹੀ ਇਸਤਰੀ ਸਭਾ ਦੇ ਤਹਿਸੀਲ ਪ੍ਰਧਾਨ ਵੱਜੋਂ ਔਰਤਾਂ ਦੇ ਮਸਲੇ ਵੀ ਗੰਭੀਰਤਾ ਨਾਲ ਉਠਾਏ।
ਇਪਟਾ, ਪੰਜਾਬ ਦੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕਮਲ ਨੈਣ ਸਿੰਘ ਅਤੇ ਇਪਟਾ, ਪੰਜਾਬ ਦੇ ਕਾਰਕੁਨ ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਦਲਬਾਰ ਸਿੰਘ, ਹਰਜੀਤ ਕੈਂਥ, ਡਾ. ਕੁਲਦੀਪ ਦੀਪ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਡਾ. ਹਰਭਜਨ ਸਿੰਘ, ਨਰਿੰਦਰ ਨੀਨਾ, ਅਸ਼ੋਕ ਪੁਰੀ ਨੇ ਗੁਰਦਿਆਲ ਨਿਰਮਾਣ ਅਤੇ ਉਨਾਂ ਦੇ ਪ੍ਰੀਵਾਰ ਨਾਲ ਇਸ ਦੁੱਖ ਦੀ ਘੜੀ ਸ਼ਾਮਿਲ ਹੁੰਦੇ ਕਿਹਾ ਕਿ ਸ੍ਰੀਮਤੀ ਬਲਦੇਵ ਕੌਰ ਆਪਣੇ ਆਲੇ-ਦੁਆਲੇ ਪ੍ਰਤੀ ਫਿਰਕਮੰਦ ਅਤੇ ਮਿਲਣਸਾਰ ਪ੍ਰਵਿਰਤੀ ਦੇ ਮਾਲਕ ਸਨ। ਸ੍ਰੀਮਤੀ ਸ੍ਰੀਮਤੀ ਬਲਦੇਵ ਕੌਰ ਦੀ ਅੰਤਿਮ ਅਰਦਾਸ 16 ਦਸੰਬਰ, ਸ਼ੁਕਰਵਾਰ ਨੂੰ ਬਾਅਦ ਦੁਪਹਿਰ 12- ਵਜੇ ਤੱਕ ਗੁਰੂਦੁਆਰਾ ਨਾਨਕ ਪੁਰਾ ਸਾਹਿਬ, ਦੋਹਲਾ ਦਰਵਾਜ਼ਾ, ਧੂਰੀ ਪਿੰਡ ਵਿਖੇ ਹੋਵੇਗੀ।