ਲੋਕ ਇਸ ਵਾਰ ਸ਼ਕਲਾਂ ਵੇਖ ਕੇ ਨਹੀਂ ਬਲਕਿ ਕੰਮ ਵੇਖ ਕੇ ਵੋਟ ਕਰਨਗੇ – ਸੁਨੀਲ ਜਾਖੜ
ਅਭਿਨੇਤਾ ਸੰਨੀ ਦਿਓਲ ਨੂੰ ਭਾਜਪਾ ਵੱਲੋਂ ਟਿਕਟ ਦਿੱਤੀ ਜਾ ਸਕਦੀ ਹੈ ਇਸ ਦੇ ਉੱਤੇ ਬੋਲਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਭਾਜਪਾ ਨੇ ਬਾਲੀਵੁੱਡ ਦੇ ਬੰਦਿਆਂ ਦੀ ਸੂਚੀ ਆਪਣੇ ਹੱਥ ਵਿੱਚ ਲਈ ਹੋਏ ਹੈ। ਕਦੀ ਅਕਸ਼ੈ ਕੁਮਾਰ ਕਦੀ ਅਕਸ਼ੈ ਖੰਨਾ ਅਤੇ ਕਦੀ ਸੰਨੀ ਦਿਓਲ ਦਾ ਨਾਮ ਭਾਜਪਾ ਵਲੋਂ ਸਾਮਣੇ ਆ ਰਿਹਾ । ਲੋਕ ਇਸ ਵਾਰ ਸ਼ਕਲਾਂ ਵੇਖ ਕੇ ਨਹੀਂ ਬਲਕਿ ਕੰਮ ਵੇਖ ਕੇ ਵੋਟ ਕਰਨਗੇ। ਜੇਕਰ ਕੰਮ ਕਰਵਾਉਣਾ ਹੈ ਤਾਂ ਕੰਮ ਕਰਵਾਉਣ ਵਾਲਾ ਉਮੀਦਵਾਰ ਹੀ ਲੋਕਾਂ ਨੂੰ ਪਸੰਦ ਆਵੇਗਾ। ਪਰ ਜੇਕਰ ਫਿਲਮਾਂ ਵੇਖਣੀ ਹੈ ਤੇ ਕਿਸੇ ਦੀ ਵੀ ਵੇਖ ਸਕਦੇ ਹੋ, ਪਰ ਲੋਕਾਂ ਨੂੰ ਅੱਜ ਕੰਮ ਪਸੰਦ ਹੈ ਲੋਕ ਕੰਮ ਕਰਨ ਵਾਲੇ ਉਮੀਦਵਾਰ ਨੂੰ ਹੀ ਵੋਟ ਕਰਨਗੇ।